ਸਰਹੰਦ ਰੋਡ 'ਤੇ ਨੈਨੋ ਕਾਰ ਟਰੱਕ ਨਾਲ ਟਕਰਾਈ, 103 ਸਾਲਾ ਬਜੁਰਗ ਦੀ ਮੌਤ

04/25/2020 11:55:47 AM

ਪਟਿਆਲਾ/ਬਾਰਨ (ਬਲਜਿੰਦਰ): ਸ਼ਹਿਰ ਦੇ ਸਰਹੰਦ ਰੋਡ 'ਤੇ ਇਕ ਨੈਨੋ ਕਾਰ ਟਰੱਕ ਨਾਲ ਟਕਰਾ ਗਈ, ਜਿਸ ਵਿਚ 103 ਸਾਲਾ ਬਜੁਰਗ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ ਅਤੇ ਟਰੱਕ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ 103 ਸਾਲ ਦੇ ਕੇਸ਼ੂ ਰਾਮ ਵਾਸੀ ਤ੍ਰਿਪੜੀ ਵਜੋਂ ਹੋਈ। ਜਦੋਂ ਕਿ ਇਸ ਹਾਦਸੇ ਵਿਚ ਲਾਡੀ ਵਾਸੀ ਰੁੜਕੀ, ਰਾਜਿੰਦਰ ਕੁਮਾਰ ਅਤੇ ਉਸ ਦੀ ਪਤਨੀ ਸੁਨੀਤਾ ਰਾਣੀ ਵਾਸੀ ਤ੍ਰਿਪੜੀ ਸ਼ਾਮਲ ਹਨ। ਇਨ੍ਹਾਂ ਵਿਚ ਰਜਿੰਦਰ ਕੁਮਾਰ ਅਤੇ ਉਸ ਦੀ ਪਤਨੀ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਹਜੂਰ ਸਾਹਿਬ 'ਚ ਫਸੇ ਸ਼ਰਧਾਲੂਆਂ ਨੂੰ ਲਿਆਉਣ ਲਈ ਪੀ.ਆਰ.ਟੀ.ਸੀ. ਦੀਆਂ ਬੱਸਾਂ ਰਵਾਨਾ

ਮਿਲੀ ਜਾਣਕਾਰੀ ਦੇ ਮੁਤਾਬਕ ਰਾਜਿੰਦਰ ਕੁਮਾਰ ਦਾ ਜੱਦੀ ਪਿੰਡ ਰੁੜਕੀ ਹੈ ਅਤੇ ਪਟਿਆਲਾ ਵਿਚ ਤ੍ਰਿਪੜੀ ਇਲਾਕੇ ਵਿਚ ਰਹਿੰਦਾ ਹੈ।ਪਿਛਲੇ ਕੁਝ ਦਿਨਾਂ ਤੋਂ ਉਸ ਦਾ 103 ਸਾਲ ਦਾ ਦਾਦਾ ਕੇਸੂ ਰਾਮ ਇਥੇ ਆਇਆ ਸੀ ਅਤੇ ਕਰਫਿਉ ਦੇ ਕਾਰਨ ਉਹ ਪਿੰਡ ਜਾਣ ਦੀ ਜਿੱਦ ਕਰ ਰਿਹਾ ਸੀ। ਜਦੋਂ ਰਾਜਿੰਦਰ ਕੁਮਾਰ ਅੱਜ ਆਪਣੀ ਪਤਨੀ ਸੁਨੀਤਾ, ਦਾਦਾ ਕੇਸ਼ੂ ਰਾਮ ਅਤੇ ਪਿੰਡ ਦੇ ਨਿਵਾਸੀ ਲਾਡੀ ਨੂੰ ਲੈ ਕੇ ਆਪਣੇ ਪਿੰਡ ਰੁੜਕੀ ਵਿਖੇ ਨੈਨੋ ਕਾਰ ਵਿਚ ਜਾ ਰਿਹਾ ਸੀ, ਜਦੋਂ ਸਰਹੰਦ ਰੋਡ 'ਤੇ ਪਿੰਡ ਹਰਦਾਸਪੁਰ ਦੇ ਕੋਲ ਸਥਿਤ ਪੈਟਰੋਲ ਪੰਪ ਦੇ ਕੋਲ ਪਹੁੰਚੇ ਤਾਂ ਗੱਡੀ ਅਚਾਨਕ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਗਈ। ਜਿਸ ਵਿਚ ਕੇਸ਼ੂ ਰਾਮ ਦੀ ਮੌਕੇ 'ਤੇ ਹੋ ਗਈ ਅਤੇ ਤਿੰਨ ਜਖਮੀ ਹੋ ਗਏ। ਇਸ ਹਾਦਸੇ ਵਿਚ ਨੈਨੋ ਗੱਡੀ ਵਿਚ ਬੁਰੀ ਤਰਾਂ ਨੁਕਸਾਨੀ ਗਈ।

ਇਹ ਵੀ ਪੜ੍ਹੋ: ਸੰਗਰੂਰ ਤੋਂ ਪਾਜ਼ੇਟਿਵ ਆਏ ਵਿਅਕਤੀ ਨੇ ਕੋਵਿਡ-19 ਵਿਰੁੱਧ ਜਿੱਤੀ ਜੰਗ, ਪਰਤਿਆ ਘਰ

Shyna

This news is Content Editor Shyna