ਬਟਾਲਾ ''ਚ ਹੋਏ ਵੱਡੇ ਦੁਖਾਂਤ ਨਾਲ ਸਰਕਾਰ ਦਾ ਨਾਮੋਸ਼ੀਜਨਕ ਚੇਹਰਾ ਆਇਆ ਸਾਹਮਣੇ : ਬੈਂਸ

09/06/2019 1:28:18 AM

ਬਟਾਲਾ,(ਬੇਰੀ): ਬਟਾਲਾ ਦੀ ਪਟਾਕਾ ਫੈਕਟਰੀ 'ਚ ਹੋਏ ਭਿਆਨਕ ਹਾਦਸੇ ਦੇ ਬਾਅਦ ਅੱਜ ਦੇਰ ਸ਼ਾਮ ਲੋਕ ਇੰਨਸਾਫ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਸਿਵਲ ਹਸਪਤਾਲ 'ਚ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਦੇ ਚੱਲ ਰਹੇ ਇਲਾਜ ਸੰਬੰਧੀ ਜਾਣਕਾਰੀ ਲਈ।

ਉਪਰੰਤ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਬਹੁਤ ਹੀ ਵੱਡੀ ਤ੍ਰਾਸਦੀ ਹੈ, ਇਸ ਨਾਲ ਪ੍ਰਸ਼ਾਸਨ ਨੂੰ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਅਹਿਜੇ ਲਾਇਸੈਂਸ ਧੜਾਧੜ ਜਾਰੀ ਕਰ ਦਿੰਦੇ ਹਨ, ਉਸਦੇ ਵਿਰੁੱਧ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਘਟੋ-ਘੱਟ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਦੀ ਮਾਲੀ ਸਹਾਇਤਾ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ ਤੇ ਭਵਿੱਖ 'ਚ ਇਸ ਤਰ੍ਹਾਂ ਦਾ ਬੰਦੋਬਸਤ ਕਰੇ ਜਿਸ ਨਾਲ ਅਜਿਹਾ ਦੁਖਾਂਤ ਫਿਰ ਕਦੇ ਵੀ ਨਾ ਵਾਪਰੇ। ਉਨ੍ਹਾਂ ਕਿਹਾ ਕਿ ਅੱਜ ਤੋਂ 2 ਸਾਲ ਪਹਿਲਾਂ ਵੀ ਬਟਾਲਾ 'ਚ ਘਟਨਾ ਘਟੀ ਸੀ ਤੇ ਹੁਣ ਵਾਪਰੇ ਇਸ ਦੁਖਾਂਤ ਨਾਲ ਪ੍ਰਸ਼ਾਸਨ ਨਾਲ ਸਰਕਾਰ ਨੂੰ ਵੀ ਸਿੱਖ ਲੈਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਸਰਕਾਰ ਦਾ ਨਾਮੋਸ਼ਿਜਨਕ ਚਹਿਰਾ ਸਾਹਮਣੇ ਆਇਆ ਹੈ। ਇਸ ਮੌਕੇ ਸੀਨੀਅਰ ਆਗੂ ਵਿਜੇ ਤ੍ਰੇਹਣ, ਜ਼ਿਲਾ ਪ੍ਰਧਾਨ ਐਡ. ਹਰਮੀਤ ਸਿੰਘ, ਮਾਝਾ ਜ਼ੋਨ ਪ੍ਰਧਾਨ ਅਮਰੀਕ ਸਿੰਘ, ਮਾਝਾ ਜ਼ੋਨ ਮੀਤ ਪ੍ਰਧਾਨ, ਜਗਜੋਤ ਸਿੰਘ ਖਾਲਸਾ ਪੰਜਾਬ ਪ੍ਰਧਾਨ ਧਾਰਮਿਕ ਵਿੰਗ, ਨਵਜੋਤ ਸਿੰਘ ਮੁਖ ਸਲਾਹਕਾਰ, ਸੰਨੀ ਕੁਮਾਰ ਯੂਥ ਪ੍ਰਧਾਨ ਬਟਾਲਾ ਸਿਟੀ ਅਤੇ ਹੋਰ ਕਾਰਜਕਰਤਾ ਮੌਜੂਦ ਸਨ।