ਛੋਟੇਪੁਰ ਦੀ ਬੈਂਸ ਨੂੰ ਸਲਾਹ- ਚੰਗੇ ਨਤੀਜਿਆਂ ਲਈ 'ਆਪ' ਤੋਂ ਤੋੜੇ ਨਾਤਾ (ਵੀਡੀਓ)

02/06/2018 7:41:33 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਪਹੁੰਚੇ ਸੁੱਚਾ ਸਿੰਘ ਛੋਟੇਪੁਰ ਨੇ ਸਿਮਰਜੀਤ ਸਿੰਘ ਬੈਂਸ ਨੂੰ 'ਆਪ' ਨਾਲੋਂ ਤੋੜ ਵਿਛੋੜਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਭਾਈਵਾਲੀ ਰਹਿੰਦਿਆਂ ਬੈਂਸ ਨੂੰ ਕਦੇ ਵੀ ਚੰਗੇ ਨਤੀਜੇ ਨਹੀਂ ਮਿਲ ਸਕਦੇ।
ਇਸਦੇ ਨਾਲ ਹੀ ਛੋਟੇਪੁਰ ਨੇ ਟਾਈਟਲਰ ਦੇ ਸਟਿੰਗ ਮਾਮਲੇ 'ਚ ਰਾਹੁਲ ਗਾਂਧੀ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਅਤੇ ਟਾਈਟਲਰ ਨੂੰ ਪਾਰਟੀ 'ਚੋਂ ਕੱਢਣ ਦਾ ਮਸ਼ਵਰਾ ਵੀ ਦਿੱਤਾ ਹੈ ਹਾਲਾਂਕਿ ਇਸ ਮਾਮਲੇ 'ਚ ਉਹ ਕੈਪਟਨ ਦਾ ਬਚਾਅ ਕਰਦੇ ਵੀ ਨਜ਼ਰ ਆਏ। ਇਸ ਦੌਰਾਨ ਛੋਟੇਪੁਰ ਨੇ ਪਾਰਟੀ ਵਲੋਂ ਲੁਧਿਆਣਾ ਦੇ ਸਾਰੇ 95 ਵਾਰਡਾਂ ਤੋਂ ਨਗਰ-ਨਿਗਮ ਚੋਣਾਂ ਲੜਣ ਦਾ ਐਲਾਨ ਵੀ ਕੀਤਾ।