ਲੁਧਿਆਣਾ : ਵੱਡੀ ਲੀਡ ਨਾਲ ਅੱਗੇ ਵਧ ਰਹੇ 'ਰਵਨੀਤ ਬਿੱਟੂ, ਜਾਣੋ ਹੁਣ ਤੱਕ ਦੇ ਰੁਝਾਨ

05/23/2019 1:33:19 PM

ਲੁਧਿਆਣਾ : ਲੁਧਿਆਣਾ ਲੋਕ ਸਭਾ ਸੀਟ ਤੋਂ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਇਸ ਸਮੇਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਵੱਡੀ ਲੀਡ ਨਾਲ ਅੱਗੇ ਵੱਧ ਰਹੇ ਹਨ, ਜਿਸ ਕਾਰਨ ਕਾਂਗਰਸ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਉੱਥੇ ਹੀ ਪੀ. ਡੀ. ਏ. ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੂਜੇ ਨੰਬਰ 'ਤੇ ਚੱਲ ਰਹੇ ਹਨ, ਜਦੋਂ ਕਿ ਅਕਾਲੀ-ਭਾਜਪਾ ਦੇ ਮਹੇਸ਼ ਇੰਦਰ ਸਿੰਘ ਗਰੇਵਾਲ ਇਨ੍ਹਾਂ ਦੋਹਾਂ ਉਮੀਦਵਾਰਾਂ ਤੋਂ ਪਿੱਛੇ ਚੱਲ ਰਹੇ ਹਨ। ਇਸ ਸੀਟ 'ਤੇ ਕੁੱਲ 22 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਨਤਾ ਇਹ ਸੀਟ ਕਿਸ ਦੀ ਝੋਲੀ ਪਾਉਂਦੀ ਹੈ। 

ਹੁਣ ਤੱਕ ਦੇ ਰੁਝਾਨਾਂ ਦੇ ਨਤੀਜੇ
ਰਵਨੀਤ ਸਿੰਘ ਬਿੱਟੂ 3,58,409 ਵੋਟਾਂ ਨਾਲ ਅੱਗੇ
ਸਿਮਰਜੀਤ ਸਿੰਘ ਬੈਂਸ 284740 ਵੋਟਾਂ ਨਾਲ ਦੂਜੇ ਨੰਬਰ 'ਤੇ
ਮਹੇਸ਼ ਇੰਦਰ ਗਰੇਵਾਲ 281018 ਵੋਟਾਂ ਨਾਲ ਸਭ ਤੋਂ ਪਿੱਛੇ

ਰਵਨੀਤ ਬਿੱਟੂ 188285 ਵੋਟਾਂ ਨਾਲ ਸਭ ਤੋਂ ਅੱਗੇ
ਸਿਮਰਜੀਤ ਸਿੰਘ ਬੈਂਸ 154740 ਵੋਟਾਂ ਨਾਲ ਦੂਜੇ ਨੰਬਰ 'ਤੇ
ਮਹੇਸ਼ ਇੰਦਰ ਗਰੇਵਾਲ 145289 ਵੋਟਾਂ ਨਾਲ ਸਭ ਤੋਂ ਪਿੱਛੇ

ਰਵਨੀਤ ਬਿੱਟੂ 149776 ਵੋਟਾਂ ਨਾਲ ਅੱਗੇ
ਸਿਮਰਜੀਤ ਸਿੰਘ ਬੈਂਸ 12325 ਵੋਟਾਂ ਨਾਲ ਦੂਜੇ ਨੰਬਰ 'ਤੇ
ਮਹੇਸ਼ ਇੰਦਰ ਗਰੇਵਾਲ ਨੂੰ ਮਿਲੀਆਂ 117123 ਵੋਟਾਂ

ਕਾਂਗਰਸ ਦੇ ਰਵਨੀਤ ਸਿੰਘ ਬਿੱਟੂ 109555 ਵੋਟਾਂ ਨਾਲ ਪਹਿਲੇ ਨੰਬਰ 'ਤੇ
ਪੀਡੀਏ ਦੇ ਸਿਮਰਜੀਤ ਸਿੰਘ ਬੈਂਸ 89277 ਵੋਟਾਂ ਨਾਲ ਦੂਜੇ ਨੰਬਰ 'ਤੇ
ਅਕਾਲੀ-ਭਾਜਪਾ ਦੇ ਮਹੇਸ਼ ਇੰਦਰ ਗਰੇਵਾਲ 87531 ਵੋਟਾਂ ਨਾਲ ਦੂਜੇ ਨੰਬਰ 'ਤੇ
ਰਵਨੀਤ ਬਿੱਟੂ 98169 ਵੋਟਾਂ ਨਾਲ ਅੱਗੇ
ਮਹੇਸ਼ ਇੰਦਰ ਗਰੇਵਾਲ 77198 ਵੋਟਾਂ ਨਾਲ ਦੂਜੇ ਨੰਬਰ 'ਤੇ
ਸਿਮਰਜੀਤ ਬੈਂਸ ਨੇ ਹਾਸਲ ਕੀਤੀਆਂ 81173 ਵੋਟਾਂ
ਰਵਨੀਤ ਬਿੱਟੂ 14433 ਵੋਟਾਂ ਦੇ ਫਰਕ ਨਾਲ ਗਰੇਵਾਲ ਤੋਂ ਅੱਗੇ
ਰਵਨੀਤ ਬਿੱਟੂ 39870 ਵੋਟਾਂ ਨਾਲ ਸਭ ਤੋਂ ਅੱਗੇ
ਮਹੇਸ਼ ਇੰਦਰ ਗਰੇਵਾਲ 30672 ਵੋਟਾਂ ਨਾਲ ਦੂਜੇ ਨੰਬਰ 'ਤੇ
ਸਿਮਰਜੀਤ ਸਿੰਘ ਬੈਂਸ 30492 ਵੋਟਾਂ ਨਾਲ ਪਿੱਛੇ
ਸਿਮਰਜੀਤ ਬੈਂਸ ਨੂੰ ਪਛਾੜ ਰਵਨੀਤ ਬਿੱਟੂ  27565 ਵੋਟਾਂ ਨਾਲ ਅੱਗੇ 
ਪੀ. ਡੀ. ਏ. ਉਮੀਦਵਾਰ ਸਿਮਰਜੀਤ ਸਿੰਘ ਬੈਂਸ 6089 ਵੋਟਾਂ ਨਾਲ ਅੱਗੇ
ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ 5430 ਵੋਟਾਂ ਨਾਲ ਬੈਂਸ ਤੋਂ ਪਿੱਛੇ
ਅਕਾਲੀ-ਭਾਜਪਾ ਉਮੀਦਵਾਰ ਮਹੇਸ਼ ਇੰਦਰ ਗਰੇਵਾਲ ਨੇ ਹਾਸਲ ਕੀਤੀਆਂ 3382 ਵੋਟਾਂ

Babita

This news is Content Editor Babita