ਕੁਵੈਤ ''ਚ ਫਸੀ ਕੁੜੀ ਦੀ ਮਦਦ ਲਈ ਅੱਗੇ ਆਏ ਸਿਮਰਜੀਤ ਬੈਂਸ

01/09/2019 4:51:13 PM

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕੁਵੈਤ 'ਚ ਫਸੀ ਇਕ ਭੁੱਖੀ-ਪਿਆਸੀ ਕੁੜੀ ਨੂੰ ਵਾਪਸ ਲੁਧਿਆਣਾ ਸਹੀ-ਸਲਾਮਤ ਪਹੁੰਚਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਕਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਭੈਣ ਦੀ ਸਹੇਲੀ ਨੇ ਉਸ ਨੂੰ ਢਾਡੀ ਜੱਥੇ 'ਚ ਅਮਰੀਕਾ ਪਹੁੰਚਾਉਣ ਦੀ ਗੱਲ ਕਹੀ ਸੀ ਪਰ ਧੋਖੇ ਨਾਲ ਉਸ ਨੇ ਪੀੜਤਾ ਨੂੰ ਕੁਵੈਤ ਪਹੁੰਚਾ ਦਿੱਤਾ, ਜਿੱਥੇ ਕਈ ਦਿਨਾਂ ਤੱਕ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਘਰ ਦਾ ਕੰਮ ਕਰਵਾਇਆ ਗਿਆ, ਜਦੋਂ ਕਿ ਉਸ ਨੂੰ ਖਾਣ ਲਈ ਰੋਟੀ ਤੱਕ ਨਹੀਂ ਦਿੱਤੀ ਗਈ। ਪੀੜਤ ਲੜਕੀ ਦੀ ਮੰਗ ਹੈ ਕਿ ਉਸ ਨੂੰ ਧੋਖੇ ਨਾਲ ਕੁਵੈਤ ਭੇਜਣ ਵਾਲੀ ਲੜਕੀ 'ਤੇ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਸਿਮਰਜੀਤ ਬੈਂਸ ਨੇ ਸਿਸਟਮ ਨੂੰ ਲਤਾੜਦੇ ਹੋਏ ਕਿਹਾ ਕਿ ਦੇਸ਼ ਦਾ ਸਿਸਟਮ ਇੰਨਾ ਖਰਾਬ ਹੈ, ਜਿਸ ਦੇ ਚੱਲਦਿਆਂ ਨੌਜਵਾਨ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੇ ਇਸ ਸਬੰਧੀ ਲੁਧਿਆਣਾ ਦੇ ਪਾਸਪੋਰਟ ਦਫਤਰ 'ਚ ਜਾ ਕੇ ਆਵਾਜ਼ ਚੁੱਕੀ ਸੀ ਤਾਂ ਉਨ੍ਹਾਂ 'ਤੇ ਹੀ ਮਾਮਲਾ ਦਰਜ ਕਰ ਲਿਆ ਗਿਆ ਸੀ।

Babita

This news is Content Editor Babita