ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਪੰਜ ਖਿਲਾਫ ਮਾਮਲਾ ਦਰਜ

03/31/2017 6:21:41 PM

ਅਬੋਹਰ (ਰਹੇਜਾ) : ਇਕ ਸਿੱਖ ਨੌਜਵਾਨ ਦੀ ਪੱਗੜੀ ਉਤਾਰ ਕੇ ਉਸਦੇ ਕੇਸਾਂ ਨੂੰ ਫੜ ਕੇ ਕੁੱਟਮਾਰ ਕਰਨ ਵਾਲੇ 5 ਨੌਜਵਾਨਾਂ ''ਤੇ ਡੀ. ਐੱਸ. ਪੀ. ਅਬੋਹਰ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਮਨਮੋਹਨ ਸਿੰਘ ਵਾਸੀ ਠਾਕੁਰ ਆਬਾਦੀ ਗਲੀ ਨੰਬਰ 4 ਨੇ ਦੱਸਿਆ ਕਿ 11 ਮਾਰਚ ਨੂੰ ਉਹ ਕਾਰ ''ਚ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਢਾਣੀ ਮਸੀਤ ਵਾਸੀ ਬਖਸ਼ੀਸ਼ ਸਿੰਘ ਉਰਫ ਸ਼ੀਸ਼ ਸਿੰਘ, ਬੱਬੂ ਸ਼ਰਮਾ ਪੁੱਤਰ ਪੰਪੀ ਸ਼ਰਮਾ, ਮਹਲਾ ਪੁੱਤਰ ਬਿੱਕਰ ਸਿੰਘ, ਸ਼ੇਰ ਸਿੰਘ ਪੁੱਤਰ ਹਰੰਬਸ ਸਿੰਘ ਅਤੇ ਗੋਰਾ ਸਿੰਘ ਪੁੱਤਰ ਬਧਨ ਸਿੰਘ ਨੇ ਉਸਨੂੰ ਅਬੋਹਰ ਬਸ ਸਟੈਂਡ ਕੋਲ ਰੋਕ ਲਿਆ ਅਤੇ ਕੁੱਟਮਾਰ ਕਰਦੇ ਹੋਏ ਉਸ ਦੀ ਪੱਗੜੀ ਉਤਾਰ ਦਿੱਤੀ।
ਇੰਨਾ ਹੀ ਨਹੀਂ ਦੋਸ਼ੀ ਨੌਜਵਾਨਾਂ ''ਚੋਂ ਇਕ ਨੇ ਉਸਦੀ ਵੀਡੀਓ ਵੀ ਬਣਾ ਲਈ ਅਤੇ 4 ਦਿਨਾਂ ਬਾਅਦ ਵਟਸਐਪ ''ਤੇ ਵਾਇਰਲ ਕਰ ਦਿੱਤੀ, ਜਿਸ ਨਾਲ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ। ਜਿਸ ਦੇ ਚੱਲਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼ਿਕਾਇਤ ਪੱਤਰ ਡੀ. ਐੱਸ. ਪੀ ਏ.ਆਰ. ਸ਼ਰਮਾ ਨੂੰ ਸੋਂਪਿਆ ਗਿਆ। ਡੀ. ਐੱਸ. ਪੀ ਨੇ ਦੱਸਿਆ ਕਿ ਦੋਸ਼ਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

Gurminder Singh

This news is Content Editor Gurminder Singh