ਨੈਸ਼ਨਲ ਹਾਈਵੇ ''ਤੇ ਲੱਗੇ ਗਲਤੀਆਂ ਨਾਲ ਭਰੇ ਸਾਈਨ ਬੋਰਡ

03/15/2018 7:40:51 AM

ਖਡੂਰ ਸਾਹਿਬ,   (ਕੁਲਾਰ)-  ਨੈਸ਼ਨਲ ਹਾਈਵੇ ਨੰਬਰ-54 'ਤੇ ਸ਼ਹਿਰਾਂ ਤੇ ਕਸਬਿਆਂ ਦੇ ਨਾਂ ਦਰਸਾਉਣ ਵਾਲੇ ਸਾਈਨ ਬੋਰਡਾਂ 'ਚ ਨਾਂ ਦੀਆਂ ਗਲਤੀਆਂ ਤੇ ਬੋਰਡ ਗਲਤ ਜਗ੍ਹਾ ਲਾਉਣ ਦੀਆਂ ਖਾਮੀਆਂ ਪਾਈਆਂ ਜਾ ਰਹੀਆਂ ਹਨ। 
ਤਰਨਤਾਰਨ ਤੋਂ ਸੜਕ ਇਤਿਹਾਸਕ ਨਗਰ ਖਡੂਰ ਸਾਹਿਬ ਨੂੰ ਜਾਂਦੀ ਹੈ। ਉਸ ਸੜਕ 'ਤੇ ਹਾਈਵੇ ਅਥਾਰਟੀ ਵੱਲੋਂ ਜਲਾਲਾਬਾਦ ਲਿਖ ਕੇ ਲਾਇਆ ਗਿਆ ਸਾਈਨ ਬੋਰਡ ਗਲਤ ਜਾਣਕਾਰੀ ਦਿੰਦਾ ਹੈ, ਜਿਸ ਕਾਰਨ ਲੋਕ ਖੱਜਲ-ਖੁਆਰ ਹੁੰਦੇ ਹਨ, ਜਦੋਂ ਕਿ ਉਕਤ ਸੜਕ ਖਡੂਰ ਸਾਹਿਬ ਨੂੰ ਜਾਂਦੀ ਹੈ। ਇਸ ਕਰ ਕੇ ਹਾਈਵੇ ਅਥਾਰਟੀ ਨੂੰ ਸਾਈਨ ਬੋਰਡ 'ਤੇ ਖਡੂਰ ਸਾਹਿਬ ਲਿਖਣਾ ਚਾਹੀਦਾ ਹੈ। ਸਬੰਧਤ ਅਧਿਕਾਰੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਖਡੂਰ ਸਾਹਿਬ ਦਾ ਸਿੱਖ ਇਤਿਹਾਸ 'ਚ ਮਹੱਤਵਪੂਰਨ ਸਥਾਨ ਹੈ ਤੇ ਤਹਿਸੀਲ ਹੈੱਡ ਕੁਆਰਟਰ ਵੀ ਹੈ।
ਇਸ ਸਬੰਧੀ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੂੰ ਵੀ ਬੇਨਤੀ ਪੱਤਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਥਾਵਾਂ 'ਤੇ ਪਿੰਡਾਂ ਦੇ ਨਾਂ ਲਿਖਣ 'ਚ ਗਲਤੀਆਂ ਪਾਈਆਂ ਗਈਆਂ ਹਨ। ਅਥਾਰਟੀ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਦੀ ਘੋਖ ਕਰ ਕੇ ਸਾਰੇ ਸਾਈਨ ਬੋਰਡ ਠੀਕ ਕਰਵਾਉਣ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ।