ਮਰਹੂਮ ਸਿੱਧੂ ਮੂਸੇਵਾਲਾ ਦੀ ਮਾਂ ਨੇ ਬਾਂਹ ’ਤੇ ਬਣਵਾਇਆ ਪੁੱਤ ਦੇ ਨਾਂ ਦਾ ਟੈਟੂ

07/28/2022 10:17:24 PM

ਚੰਡੀਗੜ੍ਹ (ਬਿਊਰੋ)–ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕੱਲ ਯਾਨੀ 29 ਜੁਲਾਈ ਨੂੰ ਦੋ ਮਹੀਨੇ ਹੋ ਜਾਣਗੇ। ਪੁਲਸ ਵੱਲੋਂ ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਸਾਰੇ ਸ਼ੂਟਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਹਾਲਾਂਕਿ ਕਤਲ ਪਿੱਛੇ ਮਾਸਟਰਮਾਈਂਡ ਗੋਲਡੀ ਬਰਾੜ ਅਜੇ ਵੀ ਕੈਨੇਡਾ ’ਚ ਲੁਕਿਆ ਬੈਠਾ ਹੈ। ਸਿੱਧੂ ਦੇ ਚਾਹੁਣ ਵਾਲਿਆਂ ਵੱਲੋਂ ਆਪਣੇ ਪਸੰਦੀਦਾ ਗਾਇਕ ਨੂੰ ਸਾਰੀ ਉਮਰ ਯਾਦ ਰੱਖਣ ਲਈ ਬਾਂਹ ’ਤੇ ਟੈਟੂ ਬਣਵਾਏ ਜਾ ਰਹੇ ਹਨ, ਜਿਸ ਦੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਹਨ।

ਇਹ ਖਬਰ ਵੀ ਪੜ੍ਹੋ : ਵੱਡੀ ਖ਼ਬਰ : ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਕੀਤਾ ਭੰਗ

ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੇ ਪੁੱਤ ਦਾ ਟੈਟੂ ਬਣਵਾਉਂਦੇ ਨਜ਼ਰ ਆ ਰਹੇ ਹਨ। ਇਸੇ ਦਰਮਿਆਨ ਹੁਣ ਸੋਸ਼ਲ ਮੀਡੀਆ ’ਤੇ ਇਕ ਹੋਰ ਤਸਵੀਰ ਸਾਹਮਣੇ ਆ ਰਹੀ ਹੈ, ਜਿਸ ’ਚ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਮਾਂ ਚਰਨ ਕੌਰ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਵੀ ਆਪਣੀ ਬਾਂਹ ’ਤੇ ‘ਸ਼ੁਭ ਸਰਵਨ ਪੁੱਤ’ ਦਾ ਟੈਟੂ ਬਣਵਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਮੋਗਾ ’ਚ ਵੱਡੀ ਵਾਰਦਾਤ, ਪ੍ਰਾਈਵੇਟ ਸਕੂਲ ਦੇ ਅਧਿਆਪਕ ਦਾ ਦਿਨ-ਦਿਹਾੜੇ ਬੇਰਹਿਮੀ ਨਾਲ ਕਤਲ

 

Manoj

This news is Content Editor Manoj