ਮੂਸੇਵਾਲਾ ਦੇ ਨਾਂ ਨਾਲ ਜੁੜੀ ਇਕ ਹੋਰ ਵੱਡੀ ਉਪਲਬਧੀ, 48 ਕਰੋੜ ਸਟਰੀਮਜ਼ ਨਾਲ ਹਾਸਲ ਕੀਤਾ ਦੂਜਾ ਸਥਾਨ

12/21/2022 1:27:48 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕਰਬੀ 7 ਮਹੀਨੇ ਬੀਤ ਚੁੱਕੇ ਹਨ ਪਰ ਉਹ ਹਾਲੇ ਤੱਕ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਪ੍ਰਸ਼ੰਸਕ ਤੇ ਚਾਹੁਣ ਵਾਲਿਆਂ ਦਰਮਿਆਨ ਮੂਸੇਵਾਲਾ ਆਪਣੇ ਗੀਤਾਂ ਰਾਹੀਂ ਅੱਜ ਵੀ ਜ਼ਿੰਦਾ ਹਨ। ਹੁਣ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ। ਵਿੰਕ ਮਿਊਜ਼ਿਕ ਐਪ ਨੇ ਸਾਲ 2022 ਦੇ ਟੌਪ ਕਲਾਕਾਰਾਂ ਦੀ ਲਿਸਟ ਜਾਰੀ ਕੀਤੀ ਹੈ, ਜਿਸ 'ਚ ਸਿੱਧੂ ਮੂਸੇਵਾਲਾ ਦਾ ਨਾਂ ਸ਼ਾਮਲ ਹੈ। 

ਦੱਸ ਦਈਏ ਕਿ ਇਸ ਲਿਸਟ 'ਚ ਹਿੰਦੀ, ਤਾਮਿਲ, ਤੇਲਗੂ, ਪੰਜਾਬੀ ਸਮੇਤ ਹੋਰ ਕਈ ਭਾਸ਼ਾਵਾਂ ਦੇ ਕਲਾਕਾਰਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ 'ਚੋਂ ਸਭ ਤੋਂ ਟੌਪ 'ਤੇ 151 ਕਰੋੜ ਸਟਰੀਮਜ਼ ਦੇ ਨਾਲ ਬਾਲੀਵੁੱਡ ਗਾਇਕ ਅਰੀਜੀਤ ਸਿੰਘ ਦਾ ਨਾਂ ਹੈ, ਜਦਕਿ ਸਿੱਧੂ ਮੂਸੇਵਾਲਾ 48 ਕਰੋੜ ਸਟਰੀਮਜ਼ ਨਾਲ ਦੂਜੇ ਨੰਬਰ 'ਤੇ ਹੈ। ਇਸ ਪੋਸਟ ਨੂੰ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਨਾਲ ਉਸ ਦੇ ਫੈਨਜ਼ ਅਤੇ ਚਾਹੁਣ ਵਾਲਿਆਂ ਨੂੰ ਵੱਡਾ ਝਟਕਾ ਲੱਗਿਆ ਸੀ। ਉਹ ਆਪਣੇ ਗੀਤਾਂ ਰਾਹੀਂ ਅੱਜ ਵੀ ਆਪਣੇ ਫੈਨਜ਼ ‘ਚ ਜ਼ਿੰਦਾ ਹੈ। ਸਿੱਧੂ ਦੇ ਗੀਤ ਹਾਲੇ ਤੱਕ ਟਰੈਂਡਿੰਗ ‘ਚ ਹਨ। ਪੂਰੀ ਦੁਨੀਆ ‘ਚ ਕਰੋੜਾਂ ਲੋਕਾਂ ਵੱਲੋਂ ਉਸ ਦੇ ਗਾਣੇ ਸੁਣੇ ਗਏ। ਮੂਸੇਵਾਲਾ ਨੇ ਆਪਣੇ 5 ਸਾਲ ਦੇ ਛੋਟੇ ਜਿਹੇ ਕਰੀਅਰ ‘ਚ ਪੰਜਾਬੀ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਸੀ।

 

Simran Bhutto

This news is Content Editor Simran Bhutto