ਫੌਜ ਦੇ ਜਵਾਨਾਂ ਦੀ ਸਿੱਧੂ ਮੂਸੇਵਾਲਾ ਨੂੰ ਧਮਕੀ (ਵੀਡੀਓ)

01/28/2019 2:51:39 PM

ਮਾਨਸਾ (ਅਮਰਜੀਤ) : ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਇਨ੍ਹੀਂ ਦਿਨੀਂ ਚਰਚੇ ਹਰ ਪਾਸੇ ਹੋ ਰਹੇ ਹਨ। ਦਰਅਸਲ ਸਿੱਧੂ ਮੂਸੇਵਾਲੇ ਦਾ ਬੋਲ-ਬਾਲਾ ਪੰਜਾਬ ਮਿਊਜ਼ਿਕ ਇੰਡਸਟਰੀ 'ਚ ਕਾਫੀ ਜ਼ਿਆਦਾ ਹੈ। ਅੱਜਕਲ ਸਿੱਧੂ ਮੂਸੇਵਾਲਾ ਆਪਣੇ ਹੀ ਗੀਤ ਨੂੰ ਲੈ ਕੇ ਕਾਫੀ ਮੁਸ਼ਕਲਾਂ 'ਚ ਘਿਰ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਵੀ ਮਿਲ ਰਹੀ ਰਹੀਆਂ ਹਨ। ਦੱਸ ਦਈਏ ਕਿ ਆਪਣੇ ਗੀਤ 'ਰਸ਼ੀਅਨ ਟੈਂਕ' ਨੂੰ ਲੈ ਕੇ ਸਿੱਧੂ ਮੂਸੇਵਾਲਾ ਕਾਫੀ ਵਿਵਾਦਾਂ 'ਚ ਘਿਰ ਗਏ ਹਨ। ਇਸ ਗੀਤ ਤੋਂ ਫੌਜੀ ਜਵਾਨ ਬਹੁਤ ਹੀ ਭੜਕ ਗਏ ਹਨ। ਸੋਸ਼ਲ ਮੀਡੀਆ 'ਤੇ ਭੜਕੇ ਫੌਜੀ ਜਵਾਨਾਂ ਨੇ ਸਿੱਧੂ ਮੂਸੇਵਾਲਾ ਨੂੰ ਧਮਕੀ ਦਿੱਤੀ ਹੈ। 

ਫੌਜੀ ਜਵਾਨਾਂ ਨੇ ਕਿਹਾ ਹੈ ਕਿ ਜੇਕਰ ਮੂਸੇਵਾਲਾ ਦਾ ਸਾਡੇ ਨਾਲ ਪੰਜਾਬ ਦੇ ਕਿਸੇ ਵੀ ਸ਼ੋਅ 'ਚ ਸਾਹਮਣਾ ਹੋ ਗਿਆ ਤਾਂ ਅਸੀਂ ਉਸ ਨੂੰ ਦੱਸ ਦਵਾਂਗੇ। 

Anuradha

This news is Content Editor Anuradha