ਸਿੱਧੂ ਦੀ ਰਿਹਾਈ ’ਤੇ ਮੰਗਲਵਾਰ ਨੂੰ ਮੋਹਰ ਲੱਗਣ ਦੇ ਆਸਾਰ !

02/17/2023 12:32:07 AM

ਲੁਧਿਆਣਾ (ਮੁੱਲਾਂਪੁਰੀ)-ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਪਿਛਲੇ 9 ਮਹੀਨਿਆਂ ਤੋਂ ਸਜ਼ਾ ਕੱਟ ਰਹੇ ਤੇਜ਼-ਤਰਾਰ ਨੇਤਾ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਜੋ 26 ਜਨਵਰੀ ਨੂੰ 51 ਹੋਰ ਕੈਦੀਆਂ ਨਾਲ ਹੋਣੀ ਸੀ ਪਰ ਵਾਦ-ਵਿਵਾਦ ਅਤੇ ਕਾਨੂੰਨੀ ਅੜਚਨਾਂ ਕਾਰਨ ਅੱਗੇ ਪੈ ਗਈ ਸੀ। ਭਾਵੇਂ ਪਿਛਲੀ ਕੈਬਨਿਟ ਮੀਟਿੰਗ ’ਚ ਵੀ ਸਿੱਧੂ ਦੀ ਰਿਹਾਈ ਬਾਰੇ ਗੱਲ ਚੱਲੀ ਸੀ ਪਰ ਹੁਣ 21 ਫਰਵਰੀ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨਿਟ ਦੀ ਮੀਟਿੰਗ ਸੱਦੀ ਹੈ, ਜਿਸ ’ਚ ਨਤਜੋਤ ਸਿੰਘ ਸਿੱਧੂ ਦੀ ਰਿਹਾਈ ’ਤੇ ਮੋਹਰ ਲੱਗਣ ਦੀ ਸੰਭਾਵਨਾ ਹੈ।

ਇਹ ਖ਼ਬਰ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਰੱਦ ਕੀਤਾ ਇਹ ਮੁਕੱਦਮਾ

ਅੱਜ ਕਾਂਗਰਸ ਤੋਂ ਗੌਰਵ ਸੰਧੂ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਇਕ ਮਹੀਨਾ ਪਹਿਲਾਂ ਹੋ ਜਾਣੀ ਸੀ ਪਰ ਮਾਨ ਸਰਕਾਰ ਸਿੱਧੂ ਦੀ ਰਿਹਾਈ ਤੋਂ ਡਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਸਮਰਥਕਾਂ ਦੇ ਹੌਸਲੇ ਬੁਲੰਦ ਹਨ ਕਿ ਜਲਦ ਹੀ ਉਨ੍ਹਾਂ ਦਾ ਸਿਆਸੀ ਸ਼ੇਰ ਬਾਹਰ ਆਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਕਾਨੂੰਨ ’ਚ ਪੂਰਾ ਭਰੋਸਾ ਹੈ ਪਰ ਸਰਕਾਰ ਜ਼ਿਆਦਾ ਚਿਰ ਅੜਿੱਕੇ ਨਹੀਂ ਡਾਹ ਸਕਦੀ।

ਇਹ ਖ਼ਬਰ ਵੀ ਪੜ੍ਹੋ : ਰਿਸ਼ਵਤ ਮਾਮਲੇ ਨੂੰ ਲੈ ਕੇ ‘ਆਪ’ ਵਿਧਾਇਕ ਅਮਿਤ ਰਤਨ ਦਾ ਵੱਡਾ ਬਿਆਨ

Manoj

This news is Content Editor Manoj