ਮੋਦੀ ਦਾ ਮੁੜ ਪੀ. ਐੱਮ. ਬਣਨਾ ਜ਼ਰੂਰੀ : ਸ਼ਵੇਤ ਮਲਿਕ

12/08/2018 9:56:41 AM

ਪਟਿਆਲਾ, ਘਨੌਰ, ਰਾਜਪੁਰਾ, (ਜੋਸਨ, ਬਲਜਿੰਦਰ, ਅਲੀ, ਚਾਵਲਾ)—ਭਾਰਤੀ ਜਨਤਾ ਮੋਰਚਾ ਦੇ ਸੂਬਾ ਸਕੱਤਰ ਤੇ ਉੱਘੇ ਸਮਾਜ  ਸੇਵਕ ਵਿਕਾਸ ਸ਼ਰਮਾ ਵਿੱਕੀ  ਦੀ ਅਗਵਾਈ ਹੇਠ ਅੱਜ ਘਨੌਰ ਦੀ ਅਨਾਜ ਮੰਡੀ ਵਿਚ ਪ੍ਰਧਾਨ  ਮੰਤਰੀ ਨਰਿੰਦਰ ਮੋਦੀ ਦੇ ਡਰੀਮ ਪ੍ਰਾਜੈਕਟ 'ਬੇਟੀ ਬਚਾਓ, ਬੇਟੀ ਪੜ੍ਹਾਓ' ਤਹਿਤ ਇਕ  ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ  ਮੈਂਬਰ ਪਾਰਲੀਮੈਂਟ ਸ਼ਵੇਤ ਮਲਿਕ ਨੇ ਬਤੌਰ ਮੁੱਖ ਮਹਿਮਾਨ, ਸਾਬਕਾ ਪ੍ਰਧਾਨ ਕਮਲ ਸ਼ਰਮਾ,  ਸੂਬਾ ਜਨਰਲ ਸਕੱਤਰ ਪ੍ਰਵੀਨ ਬਾਂਸਲ ਅਤੇ ਭਾਜਪਾ ਟਰੇਡ ਸੈੱਲ ਦੇ ਪ੍ਰਧਾਨ ਭੁਪੇਸ਼ ਅਗਰਵਾਲ  ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।  ਸਮਾਗਮ ਵਿਚ ਵੱਖ-ਵੱਖ ਸਿੱਖਿਆ ਸੰਸਥਾਵਾਂ  ਦੀਆਂ ਨਾਟਕ ਮੰਡਲੀਆਂ ਨੇ ਨਾਟਕ ਅਤੇ ਸਕਿੱਟਾਂ ਪੇਸ਼ ਕੀਤੀਆਂ। ਇਸ  ਮੌਕੇ  ਮੈਡਮ ਸਤਿੰਦਰਪਾਲ ਕੌਰ ਵਾਲੀਆ, ਸਬ-ਇੰਸਪੈਕਟਰ ਗੀਤਾ ਰਾਣੀ,  ਸਬ-ਇੰਸਪੈਕਟਰ ਤਮੰਨਾ ਰਾਣੀ, ਡਾ. ਮਨਿੰਦਰ ਮਹਿਮੀ, ਪ੍ਰਭਜੋਤ ਕੌਰ ਨੈਸ਼ਨਲ ਮੈਡਲਿਸਟ ਤੇ ਕਾਮਰਸ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਾਕਸ਼ੀ ਸ਼ਰਮਾ ਨੂੰ ਸਨਮਾਨਤ ਕੀਤਾ ਗਿਆ। 

ਇਸ  ਮੌਕੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਈ ਦਹਾਕਿਆਂ ਤੋਂ  ਪਛੜਦੇ ਆ ਰਹੇ ਦੇਸ਼ ਨੂੰ  ਸੁਪਰ ਪਾਵਰ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੜ ਤੋਂ ਦੇਸ਼ ਦੀ ਵਾਗਡੋਰ ਸੌਂਪਣਾ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ।  ਉਨ੍ਹਾਂ ਕਿਹਾ ਕਿ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਰੀਮ ਪ੍ਰਾਜੈਕਟ 'ਬੇਟੀ ਬਚਾਓ, ਬੇਟੀ ਪੜ੍ਹਾਓ' ਨੂੰ  ਵਿਕਾਸ ਸ਼ਰਮਾ ਵਿੱਕੀ ਨੇ ਘਰ-ਘਰ ਪਹੁੰਚਾਇਆ। ਦੋਵਾਂ ਆਗੂਆਂ ਨੇ ਵਿਕਾਸ ਸ਼ਰਮਾ ਵਿੱਕੀ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ।  ਵਿੱਕੀ  ਨੇ ਆਏ ਮਹਿਮਾਨਾਂ ਦਾ ਧੰਨਵਾਦ  ਕੀਤਾ। ਸਮਾਗਮ ਸ਼ੁਰੂ ਕਰਨ ਤੋਂ ਪਹਿਲਾਂ ਘਨੌਰ ਤੋਂ ਦੋ ਦਿਨ  ਪਹਿਲਾਂ ਲਾਪਤਾ ਬੱਚੇ ਦੀ  ਸਲਾਮਤੀ ਲਈ ਪ੍ਰਾਰਥਨਾ  ਕੀਤੀ ਗਈ। ਸਮਾਗਮ ਵਿਚ ਜੈਸਪਰ ਸਕੂਲ ਘਨੌਰ, ਪੰਜਾਬੀ  ਯੂਨੀਵਰਸਿਟੀ, ਅਪੋਲੋ ਘਨੌਰ  ਤੇ ਸਵਿੱਫਟ ਕਾਲਜ ਘੱਗਰ ਸਰਾਏ ਦੇ ਬੱਚਿਆਂ ਨੇ ਪ੍ਰੋਗਰਾਮ  ਪੇਸ਼ ਕੀਤਾ।

ਇਸ ਮੌਕੇ ਮੀਡੀਆ ਇੰਚਾਰਜ ਪੰਜਾਬ ਮੇਜਰ ਆਰ. ਐੱਸ. ਗਿੱਲ, ਹਰਜੀਤ   ਗਰੇਵਾਲ, ਤਰੁਣ ਖੁਰਾਣਾ, ਨਰਿੰਦਰ ਨਾਗਪਾਲ, ਗੌਤਮ ਸੂਦ, ਪਾਖਰ ਸਿੰਘ, ਗੋਲਡੀ ਬਠੋਣੀਆ,  ਪੰਕਜ ਗੋਸਵਾਮੀ, ਅਮਿਤ ਵਰਮਾ, ਹਰਜਿੰਦਰ ਸਰਵਾਰਾ, ਕਮਲਦੀਪ ਸਿੰਘ ਅਤੇ ਰਾਜਿੰਦਰ  ਨਿਰੰਕਾਰੀ, ਰਮੇਸ਼ ਕੁੱਕੂ, ਤ੍ਰਿਭੁਵਨ ਗੁਪਤਾ, ਸੁਭਾਸ਼ ਚੰਦ ਸ਼ਰਮਾ, ਮਾਸਟਰ ਕ੍ਰਿਸ਼ਨ ਕੁਮਾਰ ਸ਼ਰਮਾ, ਦੀਪਕ ਰਾਜ ਗੋਸਵਾਮੀ, ਨਰੇਸ਼ ਸਿੰਗਲਾ, ਦਿਨੇਸ਼ ਬੱਗਾ, ਨਵਦੀਪ  ਸ਼ਰਮਾ, ਅਮਨਿੰਦਰ ਰਾਜਪੁਰਾ, ਗੁਰਪਿੰਦਰ ਗੁਰਾਇਆ, ਪ੍ਰਵੀਨ ਛਾਬੜਾ ਸਾਬਕਾ ਪ੍ਰਧਾਨ ਨਗਰ  ਕੌਂਸਲ ਰਾਜਪੁਰਾ, ਅਵਤਾਰ ਹੈਪੀ, ਲਾਡੀ ਪਹਾੜੀਪੁਰ ਅਤੇ ਸੋਨੂੰ ਬਘੌਰਾ ਵਿਸ਼ੇਸ਼ ਤੌਰ 'ਤੇ  ਹਾਜ਼ਰ ਸਨ।

Shyna

This news is Content Editor Shyna