ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਚਰਿਤ ਮਾਨਸ ਪਾਠ ਦੇ ਪਾਏ ਗਏ ਭੋਗ, ਅੱਜ ਨਿਕਲੇਗੀ ਵਿਸ਼ਾਲ ਸ਼ੋਭਾ ਯਾਤਰਾ

03/30/2023 11:06:49 AM

ਜਲੰਧਰ (ਵੈੱਬ ਡੈਸਕ)– ਅੱਜ ਦੇਸ਼ਭਰ ਵਿਚ ਰਾਮਨੌਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।  ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਜਲੰਧਰ ਵਿਚ ਵੀ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ ਸ਼੍ਰੀ ਰਾਮ ਚੌਂਕ ਤੋਂ ਅੱਜ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ।

ਰਾਮਨੌਮੀ ਦੀ ਸ਼ੋਭਾ ਯਾਤਰਾ ਤੋਂ ਪਹਿਲਾਂ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਚਰਿਤ ਮਾਨਸ ਦੇ ਪਾਠ ਦੇ ਭੋਗ ਪਾਏ ਗਏ ਹਨ। ਇਸ ਦੇ ਬਾਅਦ ਦੁਪਹਿਰ ਨੂੰ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਚੌਂਕ ਤੋਂ ਸ਼ੋਭਾ ਯਾਤਰਾ ਕੱਢੀ ਜਾਵੇਗੀ। ਸ਼੍ਰੀ ਰਾਮ ਚੌਂਕ ਤੋਂ ਕੱਢੀ ਜਾ ਰਹੀ ਪ੍ਰਭੂ ਸ਼੍ਰੀ ਰਾਮ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਜਨ-ਜਾਗ੍ਰਿਤੀ ਮੰਚ ਦੇ ਸੈਂਕੜੇ ਵਰਕਰ ਭਗਵਾ ਪਟਕੇ ਪਹਿਨ ਕੇ ਰੱਥ ’ਤੇ ਸਵਾਰ ਭਗਵਾਨ ਸ਼੍ਰੀ ਰਾਮ ਪਰਿਵਾਰ ਅਤੇ ਰਾਸ਼ਟਰ ਭਗਤਾਂ ਦੀਆਂ ਝਾਕੀਆਂ ਸਮੇਤ ਸ਼ਾਮਲ ਹੋਣਗੇ। 

ਇਹ ਵੀ ਪੜ੍ਹੋ : CM ਮਾਨ ਨੇ ਹਿਮਾਚਲ ਦੇ CM ਸੁੱਖੂ ਨਾਲ ਕੀਤੀ ਮੁਲਾਕਾਤ, ਵਾਟਰ ਸੈੱਸ ਸਣੇ ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 

shivani attri

This news is Content Editor shivani attri