ਮੁਕਤਸਰ : ਨਸ਼ੇ ਦੀ ਦਲਦਲ 'ਚ ਫਸਿਆ 13 ਸਾਲਾ ਬੱਚਾ (ਵੀਡੀਓ)

08/02/2019 12:49:51 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸੂਬੇ 'ਚ ਨਸ਼ੇ ਦੀ ਮਾਤਰਾ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਇਹ ਨੌਜਵਾਨ ਪੀੜ੍ਹੀ ਦੇ ਨਾਲ-ਨਾਲ ਬੱਚਿਆਂ ਦੀਆਂ ਰਗਾਂ 'ਚ ਵੀ ਦੌੜਨ ਲੱਗ ਪਿਆ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਦਾ ਸਾਹਮਣੇ ਆਇਆ ਹੈ, ਜਿੱਥੇ ਕਰੀਬ 2 ਸਾਲ ਤੋਂ ਇਕ 13 ਸਾਲਾ ਬੱਚਾ ਨਸ਼ੀਲੀਆਂ ਗੋਲੀਆਂ ਦਾ ਸੇਵਨ ਕਰਦਾ ਆ ਰਿਹਾ ਸੀ। ਇਸ ਦੇ ਬਾਰੇ ਜਦੋਂ ਬੱਚੇ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪਿੰਡ 'ਚ ਬਣੀ ਨਸ਼ਾ ਰੋਕੂ ਕਮੇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਬੱਚੇ ਨੂੰ ਮੁਕਤਸਰ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਤਾਂਕਿ ਉਸ ਦੀ ਜ਼ਿੰਦਗੀ ਬਚ ਸਕੇ।

ਨਸ਼ਾ ਰੋਕੂ ਕਮੇਟੀ ਦੇ ਮੈਂਬਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡ 'ਚੋਂ ਨਸ਼ਾ ਖਾਤਮਾ ਲਈ ਪਿੰਡ ਵਾਸੀਆਂ ਨੇ ਰਲ ਕੇ ਇਹ ਕਮੇਟੀ ਬਣਾਈ ਹੈ, ਜਿਸ ਸਦਕਾ ਨਸ਼ਿਆਂ ਦੀ ਗ੍ਰਿਫਤ 'ਚ ਫਸ ਚੁੱਕੇ ਨੌਜਵਾਨਾਂ ਨੂੰ ਇਲਾਜ ਲਈ ਨਸ਼ਾ ਛੁਡਾਓ ਕੇਂਦਰ 'ਚ ਭਰਤੀ ਕਰਵਾਇਆ ਜਾ ਰਿਹਾ ਹੈ।


ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਆਪਣੇ ਪਿੰਡ 'ਚੋਂ ਨਸ਼ਾ ਖਤਮ ਕਰਨ ਦੀ ਜੋ ਪਹਿਲ ਕੀਤੀ, ਉਹ ਸ਼ਲਾਘਾਯੋਗ ਹੈ। ਨੌਜਵਾਨ ਪੀੜ੍ਹੀ ਤੋਂ ਬਾਅਦ ਹੁਣ ਜੋ ਬੱਚਿਆਂ ਦੇ ਨਸ਼ੇ ਦੀ ਗ੍ਰਿਫਤ 'ਚ ਆਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਹ ਵੱਡੀ ਚਿੰਤਾ ਦਾ ਵਿਸ਼ਾ ਹੈ।

rajwinder kaur

This news is Content Editor rajwinder kaur