ਸ਼੍ਰੀ ਕ੍ਰਿਸ਼ਨ ਪਿੰਗਲਵਾੜਾ ਚੈਰੀਟੇਬਲ ਟਰੱਸਟ ਦੇ 39 ਅਨਾਥ ਬੱਚੇ ''ਭਾਰਤਾ ਜੋੜੋ ਯਾਤਰਾ'' ਦਾ ਬਣੇ ਖ਼ਾਸ ਹਿੱਸਾ

01/15/2023 12:18:52 PM

ਫਿਲੌਰ (ਭਾਖੜੀ)-ਰਾਹੁਲ ਗਾਂਧੀ ਦੀ ਫਿਲੌਰ ’ਚ ‘ਭਾਰਤ ਜੋੜੋ ਯਾਤਰਾ’ ਦੌਰਾਨ ਸ਼੍ਰੀ ਕ੍ਰਿਸ਼ਨ ਪਿੰਗਲਵਾੜਾ ਚੈਰੀਟੇਬਲ ਟਰੱਸਟ ਦੇ 39 ਅਨਾਥ ਬੱਚੇ ਉਨ੍ਹਾਂ ਦੀ ਯਾਤਰਾ ਦਾ ਖ਼ਾਸ ਤੌਰ ’ਤੇ ਹਿੱਸਾ ਬਣੇ ਅਤੇ ਆਪਣੀ ਪਾਲਣਹਾਰ ਮਾਤਾ ਸਵ. ਸਵਦੇਸ਼ ਚੋਪੜਾ ਜੀ ਦੀਆਂ ਤਸਵੀਰਾਂ ਨੂੰ ਹੱਥਾਂ ’ਚ ਫੜ ਕੇ ਨਾਲ ਲੈ ਕੇ ਚੱਲੇ।
ਰਾਹੁਲ ਗਾਂਧੀ ਨੇ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਵਾਂਗ ਲੋੜਵੰਦਾਂ ਦੀ ਬਾਂਹ ਫੜ ਕੇ ਚੱਲਾਂਗੇ ਤਾਂ ਭਾਰਤ ਦੇਸ਼ ’ਚ ਕੋਈ ਵੀ ਬੱਚਾ ਆਪਣੇ ਆਪ ਨੂੰ ਅਨਾਥ ਨਹੀਂ ਸਮਝੇਗਾ।

ਸ਼ਨੀਵਾਰ ਰਾਹੁਲ ਗਾਂਧੀ ਦੀ ਫਿਲੌਰ ਸ਼ਹਿਰ ’ਚ ‘ਭਾਰਤ ਜੋੜੋ ਯਾਤਰਾ’ ਦੌਰਾਨ ਜਿੱਥੇ ਲੋਕਾਂ ਦਾ ਜਨ ਸਮੂਹ ਉਮੜਿਆ, ਉੱਥੇ ਹੀ ਉਨ੍ਹਾਂ ਦੀ ਇਸ ਯਾਤਰਾ ਵਿਚ ਸ਼੍ਰੀ ਕ੍ਰਿਸ਼ਨ ਚੈਰੀਟੇਬਲ ਟਰੱਸਟ ਦੇ 39 ਅਨਾਥ ਬੱਚੇ ਵੀ ਉਨ੍ਹਾਂ ਨਾਲ ਇਸ ਯਾਤਰਾ ’ਚ ਪੈਦਲ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਵੱਡੀ ਤਸਵੀਰ ਨਾਲ ਲੈ ਕੇ ਚੱਲ ਰਹੇ ਸਨ।

ਇਹ ਵੀ ਪੜ੍ਹੋ : ਡੀ. ਜੀ. ਪੀ. ਗੌਰਵ ਯਾਦਵ ਨੇ ਹੈਲਪਲਾਈਨ ਨੰਬਰ 112 ਦੀ ਕੀਤੀ ਸ਼ਲਾਘਾ, ਕਿਹਾ-ਕਈਆਂ ਦੇ ਕੀਤੇ ਮਸਲੇ ਹੱਲ

ਬੱਚਿਆਂ ਨੇ ਦੱਸਿਆ ਕਿ ਸਵ. ਚੋਪੜਾ ਨੇ ਬੇਸ਼ੱਕ ਉਨ੍ਹਾਂ ਨੂੰ ਜਨਮ ਨਹੀਂ ਦਿੱਤਾ ਪਰ ਜਦੋਂ ਤੋਂ ਉਨ੍ਹਾਂ ਨੇ ਹੋਸ਼ ਸੰਭਾਲਿਆ ਤਾਂ ਉਨ੍ਹਾਂ ਨੇ ਆਪਣੇ ਸਾਹਮਣੇ ਪਾਇਆ, ਜੋ ਉਨ੍ਹਾਂ ਦੀ ਪਾਲਣਹਾਰ ਮਾਤਾ ਹੈ। ਉਨ੍ਹਾਂ ਦੀ ਹੀ ਬਦੌਲਤ ਅੱਜ ਅਸੀਂ ਇਕ ਛੱਤ ਹੇਠ ਬਿਨਾਂ ਕਿਸੇ ਜਾਤ-ਪਾਤ ਦੇ ਇਕੱਠੇ ਪੜ੍ਹ-ਲਿਖ ਕੇ ਉੱਚ ਸਿੱਖਿਆ ਗ੍ਰਹਿਣ ਕਰ ਰਹੇ ਹਾਂ।

ਇਹ ਵੀ ਪੜ੍ਹੋ : ਅੱਜ ਹੋਵੇਗਾ ਸੰਤੋਖ ਸਿੰਘ ਚੌਧਰੀ ਦਾ ਅੰਤਿਮ ਸੰਸਕਾਰ, ਰਾਹੁਲ ਗਾਂਧੀ ਵੀ ਰਹਿਣਗੇ ਮੌਜੂਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri