ਸ੍ਰੀ ਦਰਬਾਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖਬਰ, ਐਸ. ਜੀ. ਪੀ. ਸੀ. ਨੇ ਲਿਆ ਵੱਡਾ ਫੈਸਲਾ (ਵੀਡੀਓ)

09/25/2016 1:29:47 PM

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਐਸ. ਜੀ. ਪੀ. ਸੀ. ਨੇ ਵੱਡਾ ਫੈਸਲਾ ਲਿਆ ਹੈ। ਇਨ੍ਹਾਂ ਤਸਵੀਰਾਂ ''ਚ ਤੁਸੀਂ ਜੋ ਈਕੋ-ਫ੍ਰੈਂਡਲੀ ਭੱਠੀਆਂ ਦੇਖ ਰਹੇ ਹੋ ਇਹ ਭੱਠੀਆਂ ਸਿਫਤੀ ਦੇ ਘਰ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਘਰ ''ਚ ਲਗਾਈਆਂ ਗਈਆਂ ਹਨ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸ. ਜੀ. ਪੀ. ਸੀ. ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਦੀ ਗਿਣਤੀ ''ਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ, ਜਿਨ੍ਹਾਂ ਦੀ ਸੁੱਖ ਸਹੂਲਤ ਨੂੰ ਦੇਖਦੇ ਹੋਏ ਲੰਗਰ ਘਰ ਦਾ ਵਿਸਥਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜਿੱਥੇ ਪ੍ਰਧਾਨ ਮੱਕੜ ਨੇ ਜਲਦ ਹੀ 68 ਕੇ. ਵੀ. ਟਰਾਂਸਫਰ ਦਾ ਉਦਘਾਟਨ ਕਰਨ ਦੀ ਗੱਲ ਆਖੀ ਹੈ, ਉਥੇ ਹੀ ਸਰਕਾਰ ਨੂੰ ਸਹਿਯੋਗ ਦਿੰਦੇ ਹੋਏ ਸ੍ਰੀ ਦਰਬਾਰ ਸਾਹਿਬ ''ਚ ਇਸਤੇਮਾਲ ਕੀਤੀ ਜਾਂਦੀ ਬਿਜਲੀ ਦੀਆਂ ਦਰਾਂ ਵਿਚ ਕਟੌਤੀ ਕਰਨ ਦੀ ਵੀ ਮੰਗ ਕੀਤੀ ਹੈ।

Gurminder Singh

This news is Content Editor Gurminder Singh