ਲਕੜੀ 'ਤੇ ਬਣਾਇਆ ਸ੍ਰੀ ਦਰਬਾਰ ਸਾਹਿਬ ਦਾ ਸੂਖਮ ਮਾਡਲ, ਬੀਬੀ ਬਾਦਲ ਤੇ ਕੈਪਟਨ ਨੇ ਕੀਤੀ ਪ੍ਰਸ਼ੰਸਾ

02/06/2020 4:16:47 PM

ਬਠਿੰਡਾ (ਮੁਨੀਸ਼): ਬਠਿੰਡਾ ਜ਼ਿਲੇ ਦੇ ਪਿੰਡ ਮਲਕਾਨਾ ਦੇ 16 ਸਾਲ ਦੇ ਆਕਾਸ਼ ਨੇ ਸ੍ਰੀ ਦਰਬਾਰ ਸਹਿਬ ਦਾ 400 ਸਾਲ ਦਾ ਪੁਰਾਣਾ ਮਾਡਲ 18/27 ਇੰਚ ਦੀ ਲਕੜੀ 'ਤੇ ਤਿਆਰ ਕੀਤਾ ਹੈ। ਇਸ ਉਪਲੱਬਧੀ ਦੇ ਲਈ ਉਨ੍ਹਾਂ ਦਾ ਨਾਂ ਮਾਈਕਰੋ ਆਰਟ ਆਸਟਿਸਟ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਕੀਤਾ ਗਿਆ ਹੈ। ਗਿਨੀਜ਼ ਬੁੱਕ ਆਫ ਰਿਕਾਰਡ 'ਚ ਨਾਂ ਦਰਜ ਹੋਣ 'ਤੇ ਬੀਬੀ ਬਾਦਲ ਅਤੇ ਕੈਪਟਨ ਨੇ ਆਪਣੇ ਫੇਸਬੁੱਕ ਪੇਜ਼ ਅਤੇ ਟਵਿੱਟਰ 'ਤੇ ਆਕਾਸ਼ ਨੂੰ ਵਧਾਈ ਦਿੱਤੀ ਹੈ ਅਤੇ ਉਸ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ 16 ਸਾਲ ਦੀ ਉਮਰ 'ਚ ਆਪਣੀ ਕਲਾ ਤੇ ਹੁਨਰ ਸਦਕਾ ਸ੍ਰੀ ਦਰਬਾਰ ਸਾਹਿਬ ਦਾ ਸੁੰਦਰ ਮਾਡਲ ਬਣਾ ਕੇ ਇਸ ਗੁਣਵਾਨ ਨੌਜਵਾਨ ਨੇ ਬਠਿੰਡਾ ਸਮੇਤ ਸਾਰੇ ਪੰਜਾਬ ਦਾ ਨਾਂ ਦੁਨੀਆ 'ਚ ਰੋਸ਼ਨ ਕੀਤਾ ਹੈ।

 

ਦੱਸ ਦੇਈਏ ਕਿ ਆਕਾਸ਼ ਨੇ ਮਾਈਕਰੋ ਆਰਟ ਦੀ ਸ਼ੁਰੂਆਤ 5ਵੀਂ ਕਲਾਸ ਦੌਰਾਨ ਕੀਤੀ ਸੀ। ਗਿਨੀਜ਼ ਬੁੱਕ ਤੋਂ ਆਕਾਸ਼ ਨੂੰ ਪ੍ਰਮਾਣ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਆਕਾਸ਼ ਨੇ ਦੱਸਿਆ ਕਿ ਦਰਬਾਰ ਸਾਹਿਬ ਦਾ ਪੁਰਾਣਾ ਮਾਡਲ ਬਣਾਉਣ 'ਚ ਉਸ ਨੂੰ 4 ਮਹੀਨੇ ਲੱਗੇ।

Shyna

This news is Content Editor Shyna