ਮੀਂਹ ਦੇ ਪਾਣੀ 'ਚ ਡੁੱਬਾ ਤਖਤ ਸਾਹਿਬ ਦਾ ਮੁੱਖ ਮਾਰਗ, ਲੋਕ ਪਰੇਸ਼ਾਨ (ਵੀਡੀਓ)

07/16/2019 10:40:47 AM

ਤਲਵੰਡੀ ਸਾਬੋ (ਮਨੀਸ਼)— ਸ਼ਹਿਰ 'ਚ ਕਈ ਦਿਨਾਂ ਤੋਂ ਪੈ ਰਹੇ ਮੀਂਹ ਦੇ ਕਾਰਨ ਤਾਪਮਾਨ 'ਚ ਕਮੀ ਆਈ ਹੈ ਪਰ ਦੂਜੇ ਪਾਸੇ ਤੇਜ਼ ਬਾਰਸ਼ ਹੋਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਤੇਜ਼ ਬਾਰਸ਼ ਦੇ ਕਾਰਨ ਸਿੱਖ ਕੌਮ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਰੋਡ 'ਤੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਸੰਗਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਲਵੰਡੀ ਸਾਬੋ 'ਚ ਭਾਰੀ ਬਾਰਸ਼ ਹੋਣ ਦੇ ਕਾਰਨ ਬਜ਼ਾਰਾਂ 'ਚ ਬੇਹੱਦ ਪਾਣੀ ਭਰ ਗਿਆ ਹੈ। ਸਾਵਣ ਦੇ ਮੌਸਮ 'ਚ ਮੀਂਹ ਨੇ ਸੀਵਰੇਜ ਵਿਭਾਗ ਦੀ ਪੋਲ ਖੁੱਲ ਗਈ ਹੈ।


ਦੱਸਣਯੋਗ ਹੈ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਪੱਤਰ ਭੇਜ ਕੇ ਬਾਰਸ਼ ਦੇ ਪਾਣੀ ਅਤੇ ਸੀਵਰੇਜ ਦੇ ਗੰਦੇ ਪਾਣੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਸੀ।

Shyna

This news is Content Editor Shyna