ਸ਼੍ਰੀ ਅਮਰਨਾਥ ਯਾਤਰਾ : 114 ਭੰਡਾਰਾ ਕਮੇਟੀਆਂ ਨੇ ਲੰਗਰ ਨਾ ਲਗਾਉਣ ਦਾ ਲਿਆ ਫੈਸਲਾ

06/05/2019 1:48:06 PM

ਫਿਰੋਜ਼ਪੁਰ - ਇਕ ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਸ਼੍ਰੀ ਅਮਰਨਾਥ ਯਾਤਰਾ ਦੇ ਦੌਰਾਨ ਆ ਰਹੇ ਇਸ ਵਾਰ ਦੇ ਸ਼ਰਧਾਲੂਆਂ ਨੂੰ ਲੰਗਰ ਨਹੀਂ ਮਿਲੇਗਾ। ਸ਼੍ਰੀ ਅਮਰਨਾਥ ਸ਼ਰਾਇਨ ਬੋਰਡ ਵਲੋਂ ਭੰਡਾਰਾ ਲਗਾਉਣ ਦਾ ਸਮਾਂ ਨਾ ਵਧਾਉਣ ਦੇ ਰਵਈਏ ਦੇ ਤਹਿਤ ਦੇਸ਼ ਭਰ ਦੀ ਕਰੀਬ 114 ਭੰਡਾਰਾ ਕਮੇਟੀਆਂ ਨੇ ਲੰਗਰ ਨਾ ਲਗਾਉਣ ਦਾ ਫੈਸਲਾ ਲਿਆ ਹੈ। ਇਸ ਮੌਕੇ ਸ਼ਰਧਾਲੂ ਰਾਜਿੰਦਰ ਕੁਮਾਰ, ਰਮੇਸ਼ ਕੁਮਾਰ, ਗਣੇਸ਼ ਸੈਨੀ, ਰਾਜੇਸ਼ ਪੂਰੀ ਅਤੇ ਜਸਵੰਤ ਆਦਿ ਨੇ ਕਿਹਾ ਕਿ ਯਾਤਰਾ ਦੌਰਾਨ ਭੰਡਾਰਾ ਨਾ ਲੱਗਣ 'ਤੇ ਸ਼ਰਧਾਲੂਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਉਨ੍ਹਾਂ ਦੀ ਮਦਦ ਸਦਕਾ ਹੀ ਸ਼ਰਧਾਲੂ ਆਪਣੀ ਸ਼੍ਰੀ ਅਮਰਨਾਥ ਯਾਤਰਾ ਨੂੰ ਪੂਰਾ ਕਰ ਪਾਉਂਦੇ ਹਨ। ਦੱਸ ਦੇਈਏ ਕਿ ਉਕਤ ਭੰਡਾਰੇ ਵਾਲੇ ਮੁਫਤ 'ਚ ਸ਼ਰਧਾਲੂਆਂ ਨੂੰ ਖਾਨਪਾਨ ਤੋਂ ਇਲਾਵਾ ਮੈਡੀਕਲ ਸਹੂਲਤਾਵਾਂ ਅਤੇ ਰਾਤ ਨੂੰ ਸੌਣ ਦੀ ਵਿਵਸਥਾ ਦਾ ਪੂਰਾ ਇੰਤਜ਼ਾਮ ਕਰਦੇ ਹਨ।

ਦੱਸ ਦੇਈਏ ਕਿ ਸ਼੍ਰੀ ਅਮਰਨਾਥ ਸ਼ਰਾਇਨ ਬੋਰਡ ਨੇ ਇਕ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ਼੍ਰੀ ਅਮਰਨਾਥ ਦੀ ਯਾਤਰਾ ਦੌਰਾਨ ਲੰਗਰ ਲਾਉਣ ਲਈ ਭੰਡਾਰਾ ਕਮੇਟੀਆਂ ਨੂੰ ਆਦੇਜ਼ ਜਾਰੀ ਕੀਤੇ ਹਨ ਕਿ ਉਹ 21 ਜੂਨ ਤੋਂ ਬਾਅਦ ਹੀ ਜੰਮੂ-ਕਸ਼ਮੀਰ 'ਚ ਪ੍ਰਵੇਸ਼ ਕਰਨ ਅਤੇ 27 ਜੂਨ ਤੱਕ ਨਿਸ਼ਚਿਤ ਥਾਵਾਂ 'ਤੇ ਲੰਗਰ ਲਾਉਣ।

rajwinder kaur

This news is Content Editor rajwinder kaur