ਸ਼੍ਰੀ ਅਮਰਨਾਥ ਯਾਤਰੀਆਂ ਲਈ ਅਹਿਮ ਖ਼ਬਰ, ਜਾਣੋ ਕਿੱਥੇ-ਕਿੱਥੇ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ

04/23/2023 10:35:15 PM

ਬੁਢਲਾਡਾ (ਬਾਂਸਲ)-ਬਾਬਾ ਬਰਫ਼ਾਨੀ ਜੀ ਦੀ ਪਵਿੱਤਰ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਯਾਤਰੀ ਇਸ ਲਈ ਰਜਿਸਟਰੇਸ਼ਨ ਕਰਵਾਉਣ ’ਚ ਲੱਗੇ ਹੋਏ ਹਨ। ਸ਼੍ਰੀ ਅਮਰਨਾਥ ਯਾਤਰਾ ਸ਼ਰਾਈਨ ਬੋਰਡ ਦੀ ਇਸ ਵਾਰ ਕਾਰਗੁਜ਼ਾਰੀ ਅਜਿਹੀ ਹੈ ਕਿ ਸ਼ਰਧਾਲੂਆਂ ’ਤੇ ਭਾਰੀ ਪੈ ਰਹੀ ਹੈ। ਯਾਤਰੀ ਰਜਿਸਟ੍ਰੇਸ਼ਨ ਕਰਵਾਉਣ ਲਈ ਨਿਕਲੇ ਹਨ ਪਰ ਬੈਂਕਾਂ ’ਚ ਕੋਟਾ ਘੱਟ ਹੋਣ ਕਾਰਨ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਤੇ ਯਾਤਰੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ’ਚ ਭਾਰੀ ਦਿੱਕਤ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਕਾਲੀ ਦਲ ਨੇ ਦਿੱਤਾ ਇਹ ਬਿਆਨ

ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਯਾਤਰਾ ਦੀ ਤਾਰੀਖ਼ ਵੀ ਦੇਰੀ ਨਾਲ ਜਾਰੀ ਕੀਤੀ ਗਈ ਹੈ ਅਤੇ ਤਿੰਨ ਦਿਨ ਬਾਅਦ ਹੀ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਜਾਰੀ ਕੀਤੇ ਗਏ, ਜਿਸ ਕਾਰਨ ਯਾਤਰੀਆਂ ’ਚ ਭਾਜੜ ਮਚ ਗਈ। ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਇਸ ਵਾਰ ਯਾਤਰਾ 62 ਦਿਨਾਂ ਲਈ ਕੀਤੀ ਗਈ ਹੈ। ਯਾਤਰਾ 1 ਜੁਲਾਈ 31 ਤੋਂ ਸ਼ੁਰੂ ਹੋ ਕੇ ਅਗਸਤ ਤੱਕ ਚੱਲੇਗੀ।

ਪੰਜਾਬ ਦੇ 32 ਸ਼ਹਿਰਾਂ ਦੇ ਬੈਂਕਾਂ ’ਚ ਕਰਵਾ ਸਕਦੇ ਹੋ ਰਜਿਸਟ੍ਰੇਸ਼ਨ 

ਅੰਮ੍ਰਿਤਸਰ-ਪੀ. ਐੱਨ. ਬੀ. ਬੈਂਕ ਅਤੇ ਜੇ ਐਂਡ ਕੇ ਬੈਂਕ, ਟਾਊਨ ਹਾਲ-ਐੱਸ.ਬੀ.ਆਈ.
ਜਲੰਧਰ ਕੰਪਨੀ ਬਾਗ-ਪੀ.ਐੱਨ.ਬੀ., ਨਕੋਦਰ-ਪੀ.ਐੱਨ.ਬੀ.
ਕਪੂਰਥਲਾ ਫਗਵਾੜਾ-ਜੇ ਐਂਡ ਕੇ ਬੈਂਕ
ਜਲੰਧਰ ਜੀ.ਟੀ. ਰੋਡ-ਜੇ. ਐਂਡ ਕੇ. ਬੈਂਕ, ਸਿਵਲ ਲਾਈਨ-ਐੱਸ.ਬੀ.ਆਈ.
ਲੁਧਿਆਣਾ ਚੌੜਾ ਬਾਜ਼ਾਰ, ਇੰਡਸਟਰੀ ਏਰੀਆ, ਸਿਵਲ ਲਾਈਨ, ਮਾਡਲ ਟਾਊਨ-ਪੀ. ਐੱਨ. ਬੀ., ਫਾਊਂਟੇਨ ਚੌਕ-ਐੱਸ.ਬੀ.ਆਈ.
ਬਰਨਾਲਾ-ਪੀ. ਐੱਨ.ਬੀ. ਬੈਂਕ
ਫਾਜ਼ਿਲਕਾ-ਬਠਿੰਡਾ ਰੋਡ-ਐੱਸ. ਬੀ. ਆਈ.
ਫਤਿਹਗੜ੍ਹ ਸਾਹਿਬ-ਜੇ. ਐਂਡ ਕੇ. ਬੈਂਕ, ਫਿਰੋਜ਼ਪੁਰ-ਜੇ. ਐਂਡ ਕੇ. ਬੈਂਕ 
ਗੁਰਦਾਸਪੁਰ, ਦੀਨਾਨਗਰ-ਪੀ.ਐੱਨ.ਬੀ., ਹਨੂੰਮਾਨ ਚੌਕ-ਪੀ.ਐੱਨ.ਬੀ.
ਹੁਸ਼ਿਆਰਪੁਰ-ਪੀ.ਐੱਨ.ਬੀ.
ਖੰਨਾ-ਪੀ.ਐੱਨ.ਬੀ.
ਸੰਗਰੂਰ ਮਾਲੇਰਕੋਟਲਾ-ਪੀ.ਐੱਨ.ਬੀ.
ਬਠਿੰਡਾ-ਪੀ.ਐੱਨ.ਬੀ., ਅਮਰੀਕ ਸਿੰਘ ਰੋਡ- ਐੱਸ. ਬੀ. ਆਈ.
ਮੌੜ-ਪੀ.ਐੱਨ.ਬੀ.
ਮਾਨਸਾ-ਜੇ. ਐਂਡ ਕੇ. ਬੈਂਕ
ਮੋਗਾ-ਜੇ. ਐਂਡ ਕੇ. ਬੈਂਕ,  ਐੱਸ. ਬੀ. ਆਈ.
ਐੱਸ. ਏ. ਐੱਸ. ਨਗਰ ਮੋਹਾਲੀ ਫੇਜ਼ 2, ਜੇ. ਐਂਡ ਕੇ. ਬੈਂਕ, ਐੱਸ. ਬੀ. ਆਈ., ਫੇਜ਼-7 : ਐੱਸ. ਬੀ. ਆਈ.
ਨਵਾਸ਼ਹਿਰ-ਐੱਸ. ਬੀ. ਆਈ.
ਮਲੋਟ-ਪੀ.ਐੱਨ.ਬੀ.
ਪਟਿਆਲਾ ਸ਼ੇਰਾਂਵਾਲਾ ਗੇਟ-ਪੀ.ਐੱਨ.ਬੀ., ਛੋਟੀ ਬਾਰਾਦਰੀ ਐੱਸ. ਬੀ. ਆਈ. 
ਰਾਜਪੁਰਾ-ਯੈੱਸ ਬੈਂਕ
ਰੂਪਨਗਰ-ਪੀ.ਐੱਨ.ਬੀ. ਅਤੇ ਯੈੱਸ ਬੈਂਕ
ਸੰਗਰੂਰ-ਪੀ. ਐੱਨ.ਬੀ., ਪਟਿਆਲਾ ਗੇਟ ਐੱਸ. ਬੀ. ਆਈ.
ਸ੍ਰੀ ਮੁਕਤਸਰ ਸਾਹਿਬ, ਕੋਟਕਪੁਰਾ-ਯੈੱਸ ਬੈਂਕ
ਤਰਨਤਾਰਨ-ਪੀ. ਐੱਨ. ਬੀ.
ਫਰੀਦਕੋਟ ਕੈਂਟ-ਐੱਸ. ਬੀ. ਆਈ.
ਅਬੋਹਰ-ਪੀ.ਐੱਨ.ਬੀ.
ਫਿਰੋਜ਼ਪੁਰ ਕੈਂਟ-ਐੱਸ. ਬੀ. ਆਈ.
ਪਠਾਨਕੋਟ-ਜੇ. ਐਂਡ ਕੇ. ਬੈਂਕ ਅਤੇ ਪੀ.ਐੱਨ.ਬੀ. 
ਗੁਰਦਾਸਪੁਰ-ਐੱਸ.ਬੀ.ਆਈ.
ਬਟਾਲਾ-ਜੇ. ਐਂਡ ਕੇ.

ਰਜਿਸਟ੍ਰੇਸ਼ਨ ਸਹੂਲਤ ਦੀ ਬਜਾਏ ਮੁਸ਼ਕਿਲਾਂ ਪੈਦਾ ਕਰ ਰਹੀ

ਸ਼ਿਵ ਸ਼ਕਤੀ ਸੇਵਾ ਮੰਡਲ ਦੇ ਬੁਲਾਰੇ ਜਤਿੰਦਰ ਗੋਇਲ ਨੀਟੂ ਨੇ ਕਿਹਾ ਕਿ ਬਰਫ਼ਾਨੀ ਬੋਰਡ ਯਾਤਰਾ ਦੌਰਾਨ ਘੱਟ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਅਤੇ ਰਜਿਸਟ੍ਰੇਸ਼ਨ ਵਿਚ ਮੁਸ਼ਕਲਾਂ ਪੈਦਾ ਕਰ ਰਿਹਾ ਹੈ। ਜੇਕਰ ਬੈਂਕਾਂ ਵਿੱਚ ਰਜਿਸਟ੍ਰੇਸ਼ਨ ਫਾਰਮ ਦਿੱਤੇ ਜਾਣੇ ਹਨ ਤਾਂ ਉਨ੍ਹਾਂ ਦਾ ਕੋਟਾ ਵਧਾਇਆ ਜਾਵੇ।

ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਆਸਾਨ ਹੋਣੀ ਚਾਹੀਦੀ ਹੈ

ਸੰਸਥਾ ਦੇ ਬੁਲਾਰੇ ਨੇ ਕਿਹਾ ਕਿ ਉਹ ਯਾਤਰੀਆਂ ਤੋਂ ਵੀ ਫੀਡਬੈਕ ਲੈ ਰਹੇ ਹਨ ਕਿ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਰਾਈਨ ਬੋਰਡ ਨੂੰ ਆਨਲਾਈਨ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬੈਂਕਾਂ ਦਾ ਕੋਟਾ ਵਧਾਇਆ ਜਾਵੇ ਅਤੇ ਬਾਇਓਮੈਟ੍ਰਿਕ ਦੀ ਬਜਾਏ ਬੈਂਕਾਂ ’ਚ ਪਹਿਲਾਂ ਵਾਲੀ ਪ੍ਰਤੀਕਿਰਿਆ ਜਾਰੀ ਕੀਤੀ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਬਾਇਓਮੈਟ੍ਰਿਕ ਤੋਂ ਬਿਨਾਂ ਨਹੀਂ ਹੋ ਰਹੀ ਰਜਿਸਟ੍ਰੇਸ਼ਨ, ਯਾਤਰੀ ਪ੍ਰੇਸ਼ਾਨ

ਇਸ ਤੋਂ ਪਹਿਲਾਂ ਯਾਤਰੀਆਂ ਨੂੰ ਸਿਵਲ ਹਸਪਤਾਲ ’ਚ ਡਾਕਟਰ ਤੋਂ ਮੈਡੀਕਲ ਕਰਵਾ ਕੇ ਬੈਂਕ ਜਾਣਾ ਪੈਂਦਾ ਸੀ। ਆਪਣੇ ਗਰੁੱਪ ਲਈ ਸਿਰਫ਼ ਇਕ ਵਿਅਕਤੀ ਹੀ 10 ਫਾਰਮ ਲੈ ਕੇ ਆਉਂਦਾ ਸੀ ਪਰ ਇਸ ਵਾਰ ਸ਼ਰਾਈਨ ਬੋਰਡ ਵੱਲੋਂ ਬੈਂਕਾਂ ਦਾ ਕੋਟਾ ਵੀ ਘਟਾ ਦਿੱਤਾ ਗਿਆ ਹੈ ਅਤੇ ਨਵੀਂ ਪ੍ਰਣਾਲੀ ਲਾਗੂ ਕੀਤੀ ਗਈ ਹੈ। ਬਾਇਓਮੈਟ੍ਰਿਕ ਤੋਂ ਬਿਨਾਂ ਕੋਈ ਵੀ ਰਜਿਸਟਰਡ ਨਹੀਂ ਹੋ ਰਿਹਾ ਹੈ।

Manoj

This news is Content Editor Manoj