ਵਾਹਗਾ ਬਾਰਡਰ ''ਤੇ ''ਪਾਕਿਸਤਾਨ ਮੁਰਦਾਬਾਦ'' ਦੇ ਗੂੰਜੇ ਨਾਅਰੇ

10/14/2017 10:51:48 AM


ਅੰਮ੍ਰਿਤਸਰ (ਕੱਕੜ)- ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਸੰਗਠਨ ਦੇ ਪ੍ਰਦੇਸ਼ ਪ੍ਰਧਾਨ ਯੋਗਰਾਜ ਸ਼ਰਮਾ ਦੀ ਪ੍ਰਧਾਨਗੀ 'ਚ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨ ਕਰ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।
ਜਨਰਲ ਸਕੱਤਰ ਜੋਗਿੰਦਰ ਪਾਲ ਜੱਗੀ ਤੇ ਪ੍ਰਦੇਸ਼ ਯੁਵਾ ਮੁਖੀ ਸੰਜੀਵ ਭਾਸਕਰ ਦੀ ਅਗਵਾਈ 'ਚ ਸੰਗਠਨ ਦੇ ਜ਼ਿਲਾ ਦਫ਼ਤਰ ਸ਼ਿਵ ਸੈਨਿਕਾਂ ਦੇ ਕਾਫਿਲੇ ਨੇ ਵਾਹਗਾ ਬਾਰਡਰ ਵੱਲ ਕੂਚ ਕੀਤਾ, ਜਿਸ ਵਿਚ ਅਨੇਕ ਵਾਹਨਾਂ 'ਤੇ ਭਾਰੀ ਸੰਖਿਆ ਵਿਚ ਸ਼ਿਵ ਸੈਨਿਕ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾ ਰਹੇ ਸਨ। ਇਸ ਦੌਰਾਨ ਯੋਗਰਾਜ ਸ਼ਰਮਾ ਨੇ ਕਿਹਾ ਕਿ ਪਾਕਿ ਵਾਰ-ਵਾਰ ਸੀਜ਼ਫਾਇਰ ਦੀ ਉਲੰਘਣਾ ਕਰ ਕੇ ਸਰਹੱਦ ਪਾਰ 'ਚ ਗੋਲਾਬਾਰੀ ਕਰ ਰਿਹਾ ਹੈ, ਜਿਸ ਨਾਲ ਨਿਰਦੋਸ਼ ਨੌਜਵਾਨ ਸ਼ਹੀਦ ਹੋ ਰਹੇ ਹਨ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਯੋਗਰਾਜ ਸ਼ਰਮਾ ਤੇ ਸੰਜੀਵ ਭਾਸਕਰ ਨੇ ਕਿਹਾ ਕਿ ਪੰਜਾਬ ਵਿਚ ਜਿੰਨਾ ਵੀ ਨਸ਼ਾ ਆ ਰਿਹਾ ਹੈ, ਪਾਕਿ ਭੇਜ ਰਿਹਾ ਹੈ। ਪਾਕਿਸਤਾਨ ਅੱਤਵਾਦੀਆਂ ਦੀ ਪ੍ਰਵੇਸ਼ ਵੀ ਕਰਵਾ ਰਿਹਾ ਹੈ, ਕਸ਼ਮੀਰ ਘਾਟੀ ਵਿਚ ਅਸ਼ਾਂਤੀ ਦੀ ਵਜ੍ਹਾ ਪਾਕਿ ਹੀ ਹੈ। ਭਾਰਤ ਵਿਚ ਸਾਰੇ ਅੱਤਵਾਦੀ ਹਮਲਿਆਂ ਵਿਚ ਪਾਕਿ ਦਾ ਹੱਥ ਹੈ, ਪਾਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਵਾਲਾ ਨਹੀਂ ਹੈ, ਹੁਣ ਭਾਰਤ ਨੂੰ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਨੀਤੀ ਨੂੰ ਅਪਨਾਉਣੀ ਚਾਹੀਦੀ ਹੈ। ਸ਼ਿਵ ਸੈਨਾ ਦਾ ਮੰਨਣਾ ਹੈ ਕਿ ਅੱਤਵਾਦ ਦਾ ਧਰਮ ਇਸਲਾਮ ਹੈ ਪਰ ਸਾਡੀ ਸਰਕਾਰ ਦਾ ਨਹੀਂ, ਜੋ ਆਪਣੇ ਵਾਅਦੇ ਤੋਂ ਮੁੱਕਰ ਜਾਂਦੀ ਹੈ।
ਯੋਗਰਾਜ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਬਾਬਰ, ਔਰੰਗਜ਼ੇਬ, ਮੁਹੰਮਦ ਗੌਰੀ ਇਹ ਸਾਰੇ ਚੁੱਪ ਨਹੀਂ ਬੈਠੇ। ਉਨ੍ਹਾਂ ਨੇ ਲੱਖਾਂ ਦੀ ਗਿਣਤੀ 'ਚ ਹਿੰਦੂਆਂ ਨੂੰ ਮਾਰਿਆ, ਵਾਰ-ਵਾਰ ਭਾਰਤ 'ਤੇ ਹਮਲੇ ਕੀਤੇ, ਇਹ ਇਸਲਾਮ ਧਰਮ ਨਹੀਂ ਤਾਂ ਕੀ ਹੈ। ਅੱਤਵਾਦ ਦਾ ਧਰਮ ਇਸਲਾਮ ਹੈ। ਉਨ੍ਹਾਂ ਕਿਹਾ ਕਿ ਪਾਕਿ ਸਰਹੱਦ ਪਾਰ ਤੋਂ ਅੱਤਵਾਦੀਆਂ ਦਾ ਦਾਖਲਾ ਕਰਵਾਉਂਦਾ ਹੈ ਪਰ ਕੇਂਦਰ ਸਰਕਾਰ ਅਸੀਂ ਦੇਖਾਂਗੇ ਅਤੇ ਦੇਖ ਰਹੇ ਹਾਂ, ਸਬਕ ਸਿਖਾਵਾਂਗੇ ਇਹੀ ਕਹਿੰਦੀ ਹੈ। ਕੇਂਦਰ ਸਰਕਾਰ ਦੀਆਂ ਨੀਤੀਆਂ ਹੀ ਅੱਤਵਾਦ ਨੂੰ ਬੜ੍ਹਾਵਾ ਦੇ ਰਹੀਆਂ ਹਨ ਅਤੇ ਭਾਰਤ ਦੀ ਨਰਮ ਨੀਤੀ ਦਾ ਲਾਭ ਪਾਕਿ ਅੱਤਵਾਦ ਅਤੇ ਨਸ਼ੀਲਾ ਪਦਾਰਥਾਂ ਦੀ ਸਪਲਾਈ ਦੇ ਰੂਪ ਵਿਚ ਪ੍ਰਾਪਤ ਕਰ ਰਿਹਾ ਹੈ। ਇਸ ਮੌਕੇ ਪ੍ਰਦੇਸ਼ ਸੰਗਠਨ ਮੰਤਰੀ ਪੰਕਜ ਦੇਵੇਸਰ, ਜ਼ਿਲਾ ਪ੍ਰਧਾਨ ਰਾਜਿੰਦਰ ਸ਼ਰਮਾ, ਰਾਜ ਉਪ ਪ੍ਰਧਾਨ ਪਵਨ ਸਰੀਨ ਫਾਜ਼ਿਲਕਾ ਤੋਂ ਅਮਨ ਆਦਿ ਮੌਜੂਦ ਸਨ।