ਕਾਂਗਰਸੀ ਵਿਧਾਇਕ ਹੈਨਰੀ ਦੇ ਦਫ਼ਤਰ ’ਚ ਚੱਲੀ ਗੋਲੀ, ਇੱਕ ਜ਼ਖ਼ਮੀ (ਵੀਡੀਓ)

07/24/2021 8:20:06 PM

ਜਲੰਧਰ- ਜ਼ਿਲ੍ਹੇ ’ਚ ਇਕ ਵਾਰ ਫਿਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਲੰਧਰ ਦੇ ਹੈਨਰੀ ਪੈਟਰੋਲ ਪੰਪ ’ਤੇ ਗੋਲੀ ਚੱਲੀ ਹੈ। ਵਿਧਾਇਕ ਬਾਵਾ ਹੈਨਰੀ ਦੇ ਦਫਤਰ ’ਚ ਦੋ ਪਾਰਟੀਆਂ ਨੂੰ ਰਾਜ਼ੀਨਾਮੇ ਲਈ ਬੁਲਾਇਆ ਗਿਆ ਸੀ, ਜਿਸ ਦੌਰਾਨ ਗੋਲੀ ਚੱਲ ਗਈ। ਇਸ ਮੀਟਿੰਗ ’ਚ ਅਵਤਾਰ ਹੈਨਰੀ ਖੁਦ ਸ਼ਾਮਲ ਨਹੀਂ ਸਨ। 

ਇਹ ਵੀ ਪੜ੍ਹੋ : ਸਿੱਧੂ ਦੇ ਤਾਜਪੋਸ਼ੀ ਸਮਾਗਮ ’ਚ ਜਾਖੜ ਨੇ ਭਰੇ ਮੰਚ ’ਤੇ ਆਖੀਆਂ ਵੱਡੀਆਂ ਗੱਲਾਂ, ਸੁੱਖੀ ਰੰਧਾਵਾ ’ਤੇ ਦਿੱਤਾ ਇਹ ਬਿਆਨ

ਦੱਸ ਦੇਈਏ ਕਿ ਬੀਤੇ ਦਿਨ ਕਿਸ਼ਨਪੁਰਾ ’ਚ ਦੋ ਪਾਰਟੀਆਂ ਵਿਚਾਲੇ ਝਗੜਾ ਹੋ ਗਿਆ ਸੀ, ਜਿਸ ਦਾ ਰਾਜ਼ੀਨਾਮਾ ਕਰਨ ਲਈ ਵਿਧਾਇਕ ਹੈਨਰੀ ਦੇ ਦਫ਼ਤਰ ਦੋਵਾਂ ਨੂੰ ਬੁਲਾਇਆ ਗਿਆ ਸੀ। ਇਸ ਦੌਰਾਨ ਜਦੋਂ ਵਿਧਾਇਕ ਅਵਤਾਰ ਸਿੰਘ ਜੂਨੀਅਰ ਰੋਟੀ ਖਾਣ ਲਈ ਆਪਣੇ ਦਫ਼ਤਰ ’ਚੋਂ ਬਾਹਰ ਨਿਕਲੇ ਤਾਂ ਪਿੱਛੋਂ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ।

ਇਨ੍ਹਾਂ ’ਚੋਂ ਇਕ ਧਿਰ ਨੇ ਸਾਹਮਣੇ ਵਾਲੇ ’ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਵਾਲਾ ਵਿਅਕਤੀ ਕੋਟ ਕਿਸ਼ਨ ਚੰਦ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੈਪਟਨ ਵਲੋਂ ਦਿੱਤੇ ਚਾਹ ਦੇ ਸੱਦੇ ’ਚ ਪਹੁੰਚੇ ਨਵਜੋਤ ਸਿੱਧੂ, ਲੰਮੇ ਸਮੇਂ ਬਾਅਦ ਇਕੱਠਿਆਂ ਨਜ਼ਰ ਆਏ

ਜ਼ਖ਼ਮੀ ਵਿਅਕਤੀ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਦੂਸਰੇ ਪਾਸੇ ਵਿਧਾਇਕ ਵੱਲੋਂ ਗੋਲੀ ਚੱਲਣ ਦੀ ਘਟਨਾ ਨੂੰ ਸਿਰੇ ਤੋਂ ਖਾਰਿਜ ਕੀਤਾ ਗਿਆ ਹੈ ਅਤੇ ਪੁਲਸ ਦਾ ਵੀ ਅਜੇ ਤੱਕ ਇਸ ਮਾਮਲੇ ’ਤੇ ਕੋਈ ਰਿਐਕਸ਼ਨ ਸਾਹਮਣੇ ਨਹੀਂ ਆਇਆ ਹੈ।

Bharat Thapa

This news is Content Editor Bharat Thapa