ਸਾਲ ਦੇ ਪਹਿਲੇ ਦਿਨ ਦੁਕਾਨਦਾਰਾਂ 'ਚ ਚੱਲੇ ਡਾਂਗਾ-ਸੋਟੇ

01/02/2019 3:28:54 PM

ਲੁਧਿਆਣਾ (ਨਰਿੰਦਰ ਮਹਿੰਦਰੂ) : ਨਵੇਂ ਸਾਲ ਦੇ ਪਹਿਲੇ ਦਿਨ ਹੀ ਪੁਰਾਣੀ ਰੰਜਿਸ਼ ਖੁਸ਼ੀਆਂ 'ਤੇ ਭਾਰੀ ਪੈ ਗਈ ਜਦੋਂ ਲੁਧਿਆਣਾ ਦੇ ਫੀਲਡਗੰਜ ਇਲਾਕੇ ਵਿਚ ਦੋ ਦੁਕਾਨਦਾਰ ਆਪਸ ਵਿਚ ਭਿੜ ਗਏ। ਦੋਹਾਂ ਧਿਰਾਂ ਨੇ ਇਕ-ਦੂਜੇ 'ਤੇ ਤਾਬੜਤੋੜ ਡੰਡੇ ਵਰ੍ਹਾਏ। ਇਸ ਭਿਆਨਕ ਲੜਾਈ ਦੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਘਟਨਾ 'ਚ ਦੋਵੇਂ ਪੱਖਾਂ ਦੇ ਲੋਕ ਜ਼ਖਮੀ ਹੋ ਗਏ। ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੋਵੇਂ ਦੁਕਾਨਦਾਰ ਆਪਸ 'ਚ ਰਿਸ਼ਤੇਦਾਰ ਲੱਗੇ ਹਨ। 
ਸੂਤਰਾਂ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਪ੍ਰਾਪਰਟੀ ਨੂੰ ਲੈ ਕੇ ਪਿਛਲੇ ਕੁਝ ਸਮੋਂ ਤੋ ਝਗੜਾ ਚੱਲਦਾ ਆ ਰਿਹਾ ਸੀ, ਮੰਗਲਵਾਰ ਨੂੰ ਮਾਮੂਲੀ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਡਾਂਗਾ-ਸੋਟੇ ਚੱਲ ਗਏ।