ਦੁਕਾਨ ਦੀ ਕੀਤੀ ਤੋੜ-ਭੰਨ, ਫੈਲੀ ਦਹਿਸ਼ਤ

06/20/2017 8:09:39 AM

ਫਗਵਾੜਾ, (ਜਲੋਟਾ)- ਫਗਵਾੜਾ ਵਿਖੇ ਗਲੀ ਨੰ. 6 ਮੁਹੱਲਾ ਭਗਤਪੁਰਾ 'ਚ ਉਸ ਸਮੇਂ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਨੌਜਵਾਨ ਆਪਣੇ ਕੁਝ ਅਣਪਛਾਤੇ ਸਾਥੀਆਂ ਸਮੇਤ ਸ਼ਰਾਬ ਦੇ ਨਸ਼ੇ 'ਚ ਇਕ ਮੋਬਾਇਲ ਫੋਨ ਦੀ ਦੁਕਾਨ 'ਤੇ ਪੁੱਜਾ ਅਤੇ ਝਗੜਾ ਸ਼ੁਰੂ ਕਰ ਦਿੱਤਾ। ਦੁਕਾਨ ਮਾਲਕ ਬੀਬੀ ਕਮਲਜੀਤ ਕੌਰ ਪਤਨੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਝਗੜੇ ਸਮੇਂ ਉਸਦਾ ਪੁੱਤਰ ਕਰਨਦੀਪ ਸਿੰਘ ਵੀ ਦੁਕਾਨ 'ਤੇ ਮੌਜੂਦ ਸੀ ਅਤੇ ਹਮਲਾਵਰ ਨੇ ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਉਸਦੇ ਪੁੱਤਰ ਨਾਲ ਗਲਤ ਸ਼ਬਦਾਵਲੀ ਵਰਤਦੇ ਹੋਏ ਕਾਊਂਟਰ 'ਤੇ ਰੱਖੇ 2 ਪ੍ਰਿੰਟਰ ਅਤੇ ਸ਼ੀਸ਼ੇ ਆਦਿ ਤੋੜ ਦਿੱਤੇ, ਜਿਸ ਨਾਲ ਉਨ੍ਹਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਮਾਮਲੇ ਸਬੰਧੀ ਪੁਲਸ ਨੂੰ ਸੂਚਿਤ ਕਰਨ 'ਤੇ ਥਾਣਾ ਸਤਨਾਮਪੁਰਾ ਦੀ ਪੁਲਸ ਪੁੱਜੀ ਅਤੇ ਮੌਕੇ ਦਾ ਮੁਆਇਨਾ ਕੀਤਾ। ਖਬਰ ਲਿਖੇ ਜਾਣ ਤਕ ਦੋਸ਼ੀ ਪੁਲਸ ਗ੍ਰਿਫਤ ਤੋਂ ਬਾਹਰ ਚਲ ਰਹੇ ਹਨ।