ਨਗਰ ਕੌਂਸਲ ਵੱਲੋਂ ਦੁਕਾਨਾਂ ਦੀ ਚੈਕਿੰਗ

08/19/2017 2:50:20 AM

ਜਲਾਲਾਬਾਦ,(ਸੇਤੀਆ)— ਮਾਣਯੋਗ ਅਦਾਲਤ ਅਤੇ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਦੁਕਾਨਾਂ 'ਤੇ ਪਲਾਸਟਿਕ ਪੋਲੀਥੀਨ ਦੀ ਵਿਕ੍ਰੀ 'ਤੇ ਪਾਬੰਦੀ ਲੱਗੀ ਹੋਈ ਹੈ। ਇਸੇ ਤਹਿਤ ਸਥਾਨਕ ਨਗਰ ਕੌਂਸਲ ਸਟਾਫ ਵੱਲੋਂ ਸ਼ਹਿਰ ਅੰਦਰ ਵੱਖ-ਵੱਖ ਦੁਕਾਨਾਂ 'ਤੇ 'ਪੋਲੀਥੀਨ ਬੈਗ ਮੁਕਤ ਸ਼ਹਿਰ ਮੁਹਿੰਮ' ਦੇ ਤਹਿਤ ਚੈਕਿੰਗ ਕੀਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਓਮ ਪ੍ਰਕਾਸ਼ ਸੈਨੇਟਰੀ ਇੰਸਪੈਕਟਰ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ-ਨਿਰੇਦਸ਼ਾਂ 'ਤੇ ਇਹ ਮੁਹਿੰਮ ਜਾਰੀ ਰਹੇਗੀ ਅਤੇ ਇਸ ਮੁਹਿੰਮ ਤਹਿਤ 15 ਕਿਲੋ ਪੋਲੀਥੀਨ ਦੇ ਬੈਗ ਜ਼ਬਤ ਕੀਤੇ ਗਏੇ ਹਨ। ਇਸ ਮੌਕੇ ਉਨ੍ਹਾਂ ਨਾਲ ਸੰਦੀਪ ਕੁਮਾਰ ਸੈਕਟਰੀ ਸੁਪਰਵਾਈਜ਼ਰ ਅਤੇ ਸਟਾਫ ਮੈਂਬਰ ਮੌਜੂਦ ਸਨ।