ਮਨਿਅਰੀ ਦੀ ਦੁਕਾਨ ''ਚ ਲੱਗੀ ਅੱਗ, ਹਜ਼ਾਰਾਂ ਦਾ ਨੁਕਸਾਨ

12/16/2018 3:41:32 PM

ਗਿੱਦੜਬਾਹਾ (ਚਾਵਲਾ) : ਸਥਾਨਕ ਰੇਲਵੇ ਸਟੇਸ਼ਨ ਦੇ ਨਜ਼ਦੀਕ ਇਕ ਮਨਿਆਰੀ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਕਰੀਬ 50 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵ ਲਾਲ ਬੱਲੂਆਣਾ ਵਾਲਿਆਂ ਦੀ ਦੁਕਾਨ ਦੇ ਉੱਪਰ ਬਣੇ ਚੁਬਾਰੇ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਚੁਬਾਰੇ ਵਿਚ ਪਿਆ ਮਨਿਆਰੀ ਦਾ ਸਮਾਨ ਸੜ• ਗਿਆ। 
ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਕਮਲਜੀਤ ਸਿੰਘ ਢਿੱਲੋਂ, ਅੰਮ੍ਰਿਤਪਾਲ ਅਤੇ ਪਵਨ ਕੁਮਾਰ ਅਤੇ ਸਮਾਜ ਸੇਵੀ ਬਾਬਾ ਨਛੱਤਰ ਸਿੰਘ ਸੂਫੀ ਨੇ ਉਕਤ ਚੁਬਾਰੇ ਵਿਚ ਮਨਿਆਰੀ ਦਾ ਸਮਾਨ ਬਾਹਰ ਕੱਢਿਆ ਅਤੇ ਅੱਗ 'ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੀ ਚੁਸਤੀ ਕਾਰਨ ਵੱਡਾ ਆਰਥਿਕ ਨੁਕਸਾਨ ਹੋਣੋ ਟਲ ਹੋ ਗਿਆ। ਦੁਕਾਨ ਮਾਲਕ ਅਨੁਸਾਰ ਉਨ੍ਹਾਂ ਦਾ ਕਰੀਬ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਮੌਕੇ 'ਤੇ ਪੁਲਸ ਪਾਰਟੀ ਨੇ ਪੁੱਜ ਕੇ ਵੀ ਜਾਇਜ਼ਾ ਲਿਆ।