ਸਿਵਲ ਹਸਪਤਾਲ ਪੱਟੀ ਦੇ ਬਾਹਰ ਚੱਲੀ ਗੋਲੀ, ਵਿਅਕਤੀ ਜਖਮੀ

02/23/2018 10:18:57 PM

ਪੱਟੀ (ਸੌਰਭ/ਬੇਅੰਤ)— ਸਿਵਲ ਹਸਪਤਾਲ ਪੱਟੀ ਦੇ ਸਾਹਮਣੇ ਸ਼ਾਮ 8:3੦ ਵਜ਼ੇ ਦੇ ਕਰੀਬ ਅਕਾਲੀ-ਕਾਂਗਰਸੀਆਂ ਦੇ ਹੋਏ ਤਕਰਾਰ ਦੌਰਾਨ ਹਵਾਈ ਫਾਇਰ ਹੋਣ ਦੀ ਖਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸਿੰਘ ਮੈਡੀਕਲ ਸਟੋਰ ਦੇ ਮਾਲਕ ਬਲਦੇਵ ਸਿੰਘ ਨੇ ਦੱਸਿਆ ਕਿ ਆਪਣੇ ਲੜਕੇ ਨਾਲ ਮੋਟਰ ਸਾਈਕਲ ਤੇ ਪੱਟੀ ਕਾਲਜ਼ ਰੋਡ ਵਾਲੇ ਪਾਸੇ ਤੋਂ ਆ ਰਹੇ ਸਨ ਕਿ ਅੱਗੇ ਜਸਬੀਰ ਸਿੰਘ ਜੱਸ ਕੌਂਸਲਰ ਅਕਾਲੀ ਦਲ ਵਾਰਡ ਨੰ: 14 ਜੋ ਕਿ ਆਪਣੀ ਕਾਰ ਵਿਚ ਬੈਠਾ ਸੀ ਤੇ ਮੋਬਾਇਲ ਤੇ ਗੱਲਾਂ ਕਰ ਰਿਹਾ ਸੀ ਉਹ ਉਨ੍ਹਾਂ ਨੂੰ ਰਾਹ ਨਹੀ ਦੇ ਰਿਹਾ ਸੀ। ਬਲਦੇਵ ਸਿੰਘ ਨੇ ਮੋਟਰ ਸਾਈਕਲ ਭਜਾ ਕੇ ਸਰਕਾਰੀ ਹਸਪਤਾਲ ਪੱਟੀ ਦੇ ਸਾਹਮਣੇ ਉਸਦੀ ਗੱਡੀ ਅੱਗੇ ਲਾ ਦਿੱਤਾ ਤੇ ਉਸ ਤੋ ਇਸ ਬਾਰੇ ਪੁਛਿਆ ਤਾਂ ਉਸਨੇ ਤੈਸ਼ ਵਿਚ ਆ ਕੇ ਆਪਣੀ ਪਿਸਤੌਲ ਕੱਢ ਲਈ, ਜੋ ਅਸੀ ਉਸ ਤੋ ਖੋਹ ਲਈ ਏਨੇ ਨੂੰ ਤਕਰਾਰ ਵਧਦਾ ਗਿਆ ਤੇ ਦੋਵਾਂ ਧਿਰਾਂ ਦੇ ਸਮਰਥਕ ਵੱਡੀ ਗਿਣਤੀ ਵਿਚ ਉਥੇ ਪਹੁੰਚ ਗਏ ਤੇ ਪੁਲਸ ਵੀ ਵੱਡੀ ਫੋਰਸ ਲੈ ਕੇ ਪਹੁੰਚ ਗਈ। ਦੋਵਾਂ ਧਿਰਾਂ ਨੂੰ ਪੁਲਸ ਵਾਲੇ ਆਪਣੀ ਗੱਡੀ ਵਿਚ ਬਿਠਾਉਣ ਲਈ ਜੋਰ ਲਗਾÀੁਂਦੇ ਰਹੇ ਪਰ ਅਕਾਲੀ ਕੌਂਸਲਰ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਤੋਂ ਗੁਸੇ ਵਿਚ ਆਏ ਕਾਂਗਰਸੀ ਸਮਰਥਕਾਂ ਵੱਲੋ ਆਪਣੀ ਪਿਸਤੌਲ 'ਚੋਂ ਤਿੰਨ ਹਵਾਈ ਫਾਇਰ ਕਰ ਦਿੱਤੇ ਗਏ, ਜਿਸ ਕਾਰਨ ਚਾਰੇ ਪਾਸੇ ਹਫਰਾ ਤਫਰੀ ਮੱਚ ਗਈ ਅਤੇ ਇਕ ਰਾਹਗੀਰ ਮਲਕੀਤ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਵਾਰਡ ਨੰ: 11 ਪੱਟੀ ਦੇ ਸਿਰ ਵਿਚ ਛਰੇ ਲੱਗ ਗਏ। ਜਿਸ ਕਾਰਨ ਉਹ ਜਖਮੀ ਹੋ ਗਿਆ। ਪੁਲਸ ਨੂੰ ਇਸ ਰੌਲੇ ਰੱਪੇ ਦੌਰਾਨ ਕੁਝ ਵੀ ਨਹੀ ਸੁੱਜ ਰਿਹਾ ਸੀ, ਕਿਉਂਕਿ ਪੁਲਸ ਦੇ ਹੁੰਦਿਆਂ ਗੋਲੀਆਂ ਦਾ ਚੱਲ ਜਾਣਾ ਇਕ ਫਿਰ ਪੁਲਸ ਦੀ ਕਾਰਗਜਾਰੀ 'ਤੇ ਸਵਾਲਿਆ ਚਿੰਨ ਲਗਾਉਦਾ ਹੈ।