ਡੇਰਾ ਪ੍ਰੇਮੀ ਕਤਲ ਕਾਂਡ : ਪੁਲਸ ਨੂੰ ਮਿਲਿਆ ਸ਼ੂਟਰ ਰਾਜਨ ਹੁੱਡਾ ਦਾ 20 ਦਸੰਬਰ ਤੱਕ ਦਾ ਜੁਡੀਸ਼ੀਅਲ ਰਿਮਾਂਡ

12/13/2022 11:06:23 AM

ਫਰੀਦਕੋਟ (ਜਗਦੀਸ਼) : ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਮਾਮਾਲੇ ’ਚ ਸ਼ਾਮਲ ਸ਼ੂਟਰ ਰਮਜ਼ਾਨ ਖਾਨ ਉਰਫ ਰਾਜਨ ਹੁੱਡਾ ਨੂੰ ਪੁਲਸ ਰਿਮਾਂਡ ਖ਼ਤਮ ਹੋਣ ’ਤੇ ਬੀਤੇ ਦਿਨ ਜ਼ਿਲ੍ਹਾ ਮੈਜਿਸਟਰੇਟ ਅਜੇਪਾਲ ਸਿੰਘ ਦੀ ਅਦਾਲਤ ’ਚ ਪੁਲਸ ਸੁਰੱਖਿਆ ਹੇਠ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਥਾਣਾ ਸਿਟੀ ਕੋਟਕਪੂਰਾ ਦੀ ਪੁਲਸ ਨੇ ਉੁਸ ਦੇ ਪੰਜ ਦਿਨ ਦੇ ਹੋਰ ਪੁਲਸ ਰਿਮਾਂਡ ਦੀ ਮੰਗ ਕੀਤੀ। ਮਾਣਯੋਗ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਸ਼ੂਟਰ ਰਮਜ਼ਾਨ ਖਾਨ ਉਰਫ ਰਾਜਨ ਹੁੱਡਾ ਨੂੰ 20 ਦਸੰਬਰ ਤਕ ਜੁਡੀਸ਼ੀਅਲ ਹਿਰਾਸਤ ’ਚ ਭੇਜਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ- ਡਾਕਟਰ ਨੇ ਵੀਡੀਓ ਕਾਲ ’ਤੇ ਕਰਵਾਈ ਡਿਲਿਵਰੀ, ਮਾਂ-ਬੱਚੇ ਦੀ ਹੋਈ ਮੌਤ, ਰੋ-ਰੋ ਹਾਲੋ-ਬੇਹਾਲ ਹੋਇਆ ਪਰਿਵਾਰ

ਜ਼ਿਕਰਯੋਗ ਹੈ ਕਿ 6 ਸ਼ੂਟਰਾਂ ਵੱਲੋਂ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ ਸੀ , ਜਿਨ੍ਹਾਂ 'ਚੋਂ ਤਿੰਨ ਸ਼ੂਟਰ ਜਤਿੰਦਰ ਸਿੰਘ ਉਰਫ ਜੀਤੂ ਤੋਂ ਇਲਾਵਾ ਦੋ ਨਾਬਾਲਗ ਸ਼ੂਟਰਾਂ ਨੂੰ ਦਿੱਲੀ ਪੁਲਸ ਵੱਲੋਂ ਵਾਰਦਾਤ ਤੋਂ ਅਗਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਦੋ ਸ਼ੂਟਰ ਗੋਲਡੀ ਅਤੇ ਮਨੀ, ਜੋ ਫਰੀਦਕੋਟ ਨਾਲ ਸਬੰਧ ਰੱਖਦੇ ਸਨ ਨੂੰ ਪੰਜਾਬ ਪੁਲਸ ਵੱਲੋਂ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੁਲਸ 9 ਦਸੰਬਰ ਨੂੰ ਰੋਹਤਕ ਦੇ ਰਹਿਣ ਵਾਲੇ ਇੱਕ ਹੋਰ ਸ਼ੂਟਰ ਜਤਿੰਦਰ ਕੁਮਾਰ ਉਰਫ ਜੀਤੂ ਜੋ ਕਿ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਵੱਲੋਂ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ ਤੇ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਪੁਲਸ ਨੂੰ ਉਸ ਦਾ 5 ਦਿਨਾਂ ਦਾ ਰਿਮਾਂਡ ਮਿਲ ਗਿਆ ਸੀ।

ਇਹ ਵੀ ਪੜ੍ਹੋ- ਮੁਕਤਸਰ ’ਚ ਕਣਕ ਚੋਰੀ ਕਰਨ ਦੀ ਦਿੱਤੀ ਤਾਲਿਬਾਨੀ ਸਜ਼ਾ, ਵੀਡੀਓ ਦੇਖ ਖੜ੍ਹੇ ਹੋ ਜਾਣਗੇ ਰੌਂਗਟੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto