ਗਊ ਅਸ਼ਟਮੀ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ ਆਯੋਜਨ

01/13/2018 5:23:06 PM

ਬੁਢਲਾਡਾ (ਬਾਂਸਲ) : ਸ਼੍ਰੀ ਕ੍ਰਿਸ਼ਨਾ ਬੇਸਹਾਰਾ ਗਊਸ਼ਾਲਾ ਪ੍ਰਬੰਧਕ ਕਮਟੀ ਵੱਲੋਂ ਗੋਪ ਅਸ਼ਟਮੀ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਠੇਕੇਦਾਰ ਯਾਦਵਿੰਦਰ ਸਿੰਘ ਯਾਦੂ ਅਤੇ  ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ ਨੇ ਦਿੱਤੀ। ਇਹ ਯਾਤਰਾ ਰਾਮਲੀਲਾ ਗਰਾਉਂਡ ਤੋਂ ਸ਼ੁਰੂ ਕੀਤੀ ਗਈ। ਸ਼ਹਿਰ 'ਚ ਲੋਕਾਂ ਵੱਲੋਂ ਯਾਤਰਾ ਦਾ ਭਰਵਾ ਸੁਆਗਤ ਕੀਤਾ ਗਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਕੇਸ਼ ਜੈਨ ਸਮੇਤ ਮੈਂਬਰਾ ਵੱਲੋਂ ਸ਼ਹਿਰ ਵਾਸੀਆਂ ਨੂੰ ਗਊ ਸੇਵਾ ਲਈ ਵੱਧ ਤੋਂ ਵੱਧ ਦਾਨ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਿਪਨ ਗੋਇਲ, ਦਿਆ ਚੰਦ ਜੈਨ, ਜਗਦੀਸ਼ ਰਾਏ, ਅਸ਼ੋਕ ਕੁਮਾਰ, ਵਿਨੋਦ ਕੁਮਾਰ ਭੱਪਾ ਆਦਿ ਹਾਜ਼ਰ ਸਨ।