ਤਾਮਕੋਟ ਖੁਦਕੁਸ਼ੀ ਮਾਮਲੇ ’ਚ ਐੱਸ. ਐੱਚ. ਓ. ਅਤੇ ਏ. ਐੱਸ. ਆਈ. ਮੁਅੱਤਲ

08/14/2021 9:08:43 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ)-ਬੀਤੇ ਦਿਨੀਂ ਪਿੰਡ ਤਾਮਕੋਟ ਵਿਖੇ ਇਕ ਔਰਤ ਦੇ ਗੁੰਮ ਹੋਣ ਤੋਂ ਬਾਅਦ ਉਸ ਦੇ ਪਤੀ ਵੱਲੋਂ ਥਾਣਾ ਲੱਖੇਵਾਲੀ ਦੀ ਪੁਲਸ ਨੂੰ 31 ਜੁਲਾਈ ਨੂੰ ਦਿੱਤੀ ਅਰਜ਼ੀ ਉਪਰੰਤ ਕੋਈ ਕਾਰਵਾਈ ਨਾ ਹੋਣ ’ਤੇ ਪ੍ਰੇਸ਼ਾਨ ਪਤੀ ਵੱਲੋਂ 10 ਦਿਨ ਬਾਅਦ ਖੁਦਕੁਸ਼ੀ ਕਰ ਲਈ ਗਈ ਸੀ। ਖੁਦਕੁਸ਼ੀ ਤੋਂ ਪਹਿਲਾਂ ਮ੍ਰਿਤਕ ਜਗਮੀਤ ਸਿੰਘ ਨੇ ਖੁਦਕਸ਼ੀ ਨੋਟ ਲਿਖ ਕੇ ਸਾਰੀ ਸਥਿਤੀ ਅਤੇ ਦੋਸ਼ੀਆਂ ਦਾ ਵੇਰਵਾ ਦਿੱਤਾ ਸੀ। ਪਹਿਲਾਂ ਜਗਮੀਤ ਸਿੰਘ ਦੀ ਧੀ ਮਹਿਕਪ੍ਰੀਤ ਕੌਰ ਵੱਲੋਂ ਵੀ ਕੌਮੀ ਐੱਸ. ਸੀ. ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਦਾ ਕੌਮੀ ਐੱਸ. ਸੀ. ਕਮਿਸ਼ਨ ਨੇ ਨੋਟਿਸ ਲੈਂਦਿਆ ਐੱਸ. ਐੱਸ. ਪੀ. ਅਤੇ ਡੀ. ਸੀ. ਤੋਂ ਜਵਾਬ ਮੰਗਿਆ ਸੀ ਪਰ ਇਸੇ ਦਰਮਿਆਨ ਹੀ ਜਗਮੀਤ ਸਿੰਘ ਨੇ ਇਨਸਾਫ ਨਾ ਮਿਲਣ ਕਾਰਨ ਖੁਦਕੁਸ਼ੀ ਕਰ ਲਈ, ਜਿਸ ’ਤੇ ਕਮਿਸ਼ਨ ਨੇ ਹੋਰ ਸਖਤ ਰੁਖ਼ ਅਪਣਾਇਆ।

ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਨੂੰ ਲਿਖੀ ਚਿੱਠੀ, ਕਿਹਾ-ਪੰਜਾਬ ’ਚ ਪੇਸ਼ ਕੀਤਾ ਜਾਵੇ ਵੱਖਰਾ ਖੇਤੀਬਾੜੀ ਬਜਟ

ਇਸ ਦੌਰਾਨ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੁਲਸ ਪ੍ਰਸ਼ਾਸਨ ਨੂੰ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦਾ ਹੁਕਮ ਦਿੱਤਾ ਸੀ। ਇਸ ਸਬੰਧੀ ਥਾਣਾ ਲੱਖੇਵਾਲੀ ਵਿਖੇ ਖੁਦਕੁਸ਼ੀ ਨੋਟ ’ਚ ਜਿਨ੍ਹਾਂ ਦੇ ਨਾਂ ਹਨ, ਉਨ੍ਹਾਂ ਕਥਿਤ ਦੋਸ਼ੀਆਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ। ਇਸ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਅੱਜ ਐੱਸ. ਐੱਸ. ਪੀ. ਡੀ. ਸੂਡਰਵਿਜੀ ਨੇ ਐੱਸ. ਐੱਚ. ਓ. ਸ਼ਿਮਲਾ ਰਾਣੀ ਅਤੇ ਏ. ਐੱਸ. ਆਈ. ਹਰਜਿੰਦਰ ਸਿੰਘ ਨੂੰ ਸਸਪੈਂਡ ਕਰ ਕੇ ਲਾਈਨ ਹਾਜ਼ਰ ਕਰ ਦਿੱਤਾ ਹੈ।


Manoj

Content Editor

Related News