ਸ਼ਿਵਸੈਨਾ ਨੇ ਫੂਕਿਆ ਸੁਖਪਾਲ ਖਹਿਰਾ ਦਾ ਪੁਤਲਾ

06/20/2018 3:33:58 PM

ਜਲੰਧਰ (ਦੀਪਕ)— ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਾਰਟੀ ਦੇ ਚੇਅਰਮੈਨ ਪੰਜਾਬ ਨਰਿੰਦਰ ਥਾਪਰ ਦੀ ਪ੍ਰਧਾਨਗੀ 'ਚ ਸ਼੍ਰੀ ਰਾਮ ਚੌਕ 'ਚ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। 
ਕੇਜੀਵਾਲ ਖਹਿਰਾ ਨੂੰ ਤੁਰੰਤ ਅਹੁਦੇ ਤੋਂ ਕਰੇ ਮੁਕਤ
ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਥਾਪਰ ਨੇ ਖਹਿਰਾ ਦੇ ਖਾਲਿਸਤਾਨ ਸਮਰਥਕਾਂ ਵਾਲੇ ਬਿਆਨ 'ਤੇ ਸਖਤ ਪ੍ਰਤੀਕਿਰਿਆ ਜਤਾਉਂਦੇ ਹੋਏ ਕਿਹਾ ਕਿ ਇਹ ਬਿਆਨ ਨਾ ਸਿਰਫ ਪੰਜਾਬ 'ਚ ਹਿੰਦੂ ਸਿੱਖ ਭਾਈਚਾਰੇ ਲਈ ਹੀ ਨਹੀਂ ਸਗੋਂ ਦੇਸ਼ ਦੇ ਲਈ ਵੀ ਘਾਤਕ ਹੈ। ਇਸ ਲਈ ਕੇਜਰੀਵਾਲ ਨੂੰ ਚਾਹੀਦਾ ਹੈ ਕਿ ਖਹਿਰਾ ਨੂੰ ਤੁਰੰਤ ਅਹੁਦੇ ਤੋਂ ਮੁਕਤ ਕਰ ਦੇਣ। 
ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਰੈਫਰੈਂਡਮ 2020 ਦਾ ਸਮਰਥਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਹੀ ਫੈਸਲੇ ਕਰਨ ਦੇਣਾ ਚਾਹੀਦੇ ਹਨ ਕਿ ਉਹ ਕਿੱਥੇ ਰਹਿਣਾ ਚਾਹੁੰਦੇ ਹਨ, ਭਾਰਤ ਜਾਂ ਕਿਸੇ ਨਵੇਂ ਦੇਸ਼ 'ਚ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਭਾਰਤ 'ਚ ਸਿੱਖਾਂ ਦੇ ਨਾਲ ਭੇਦਭਾਵ, ਹਿੰਸਾ ਹੋਈ ਹੈ। ਸਿੱਖਾਂ ਨੂੰ ਆਪਣੇ ਨਿਆਂ ਮੰਗਣਾ ਦਾ ਪੂਰਾ ਹੱਕ ਹੈ। 'ਆਪ' ਨੇਤਾ ਸੁਖਪਾਲ ਖਹਿਰਾ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਤੇਜ਼ ਹੋ ਗਈ ਸੀ। ਸਾਰੇ ਦਲਾਂ ਨੇ 'ਆਪ' ਨੇਤਾ ਦੇ ਇਸ ਬਿਆਨ ਦੀ ਸਖਤ ਨਿੰਦਾ ਕੀਤੀ ਸੀ।