ਸਾਉਣ ਮਹੀਨੇ ਸ਼ੁਰੂ ਹੁੰਦੇ ਹੀ ਮੰਦਰਾਂ ''ਚ ਲੱਗੀ ਭਗਤਾਂ ਦੀ ਭੀੜ

07/16/2018 9:56:42 AM

ਪਠਾਨਕੋਟ (ਧਰਮਿੰਦਰ) : ਸਾਉਣ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਅੱਜ ਸਾਉਣ ਮਹੀਨੇ ਦਾ ਪਹਿਲਾ ਸੋਮਵਾਰ ਹੈ, ਜਿਸ ਦੇ ਚੱਲਦਿਆਂ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ਰਧਾਲੂਆਂ ਵਲੋਂ ਮੰਦਰ ਜਾ ਕੇ ਮੱਥਾ ਟੇਕ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ ਜਾ ਰਿਹਾ ਹੈ। ਹਿੰਦੂ ਧਰਮ 'ਚ ਮਾਨਤਾ ਹੈ ਕਿ ਜਿਹੜਾ ਵੀ ਵਿਅਕਤੀ ਸਾਉਣ ਮਹੀਨੇ ਦੇ ਸਾਰੇ ਸੋਮਵਾਰ ਵਰਤ ਰੱਖਦਾ ਹੈ, ਉਸ ਦੀ ਮਨੋਕਾਮਨਾ ਜ਼ਰੂਰ ਪੂਰੀ ਹੁੰਦੀ ਹੈ। 
ਇਸ ਬਾਰੇ ਜਦੋਂ ਮੰਦਰ ਦੇ ਪੰਡਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਹਿੰਦੂ ਧਰਮ 'ਚ ਸਾਉਣ ਮਹੀਨੇ ਦਾ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਿਨ ਸੂਰਜ ਕਰਕ ਰਾਸ਼ੀ 'ਚ ਪ੍ਰਵੇਸ਼ ਕਰਦਾ ਹੈ ਅਤੇ ਕਰਕ ਰਾਸ਼ੀ ਦੇ ਸਵਾਮੀ ਚੰਦਰਮਾ ਹਨ ਅਤੇ ਚਨਰਮਨ ਭਗਵਾਨ ਸ਼ਿਵ ਦੇ ਸਿਰ 'ਤੇ ਵਿਰਾਜਮਾਨ ਰਹਿੰਦੇ ਹਨ। ਇਸ ਲਈ ਇਸ ਮਹੀਨੇ ਜੋ ਭਗਵਾਨ ਨੂੰ ਸੱਚੇ ਮਨ ਨਾਲ ਯਾਦ ਕਰਦਾ ਹੈ, ਉਸ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ।