100 ਸਾਲ ਤੋਂ ਵੱਧ ਪੁਰਾਣਾ ਸ਼ਿਵ ਮੰਦਰ ਢਹਿ-ਢੇਰੀ

07/17/2018 12:38:42 AM

ਮੁਕੰਦਪੁਰ, (ਸੰਜੀਵ)- ਮੁਕੰਦਪੁਰ-ਚੱਕਦਾਨਾ ਰੋਡ ’ਤੇ ਸਥਿਤ ਪਿੰਡ ਬਖਲੌਰ ਵਿਖੇ ਸਵੇਰੇ ਪਏ  ਭਾਰੀ  ਮੀਂਹ ਕਾਰਨ ਉਥੇ ਸਥਿਤ 100 ਸਾਲ ਤੋਂ ਵੱਧ ਪੁਰਾਣਾ ਮੰਦਰ ਪੂਰੀ ਤਰਾਂ ਢਹਿ ਢੇਰੀ ਹੋ ਗਿਆ। ਮੌਕੇ ’ਤੇ ਹਾਜ਼ਰ ਸੰਜੀਵ ਰਾਣਾ, ਵਿਜੇ ਕੁਮਾਰ ਨੇ ਦੱਸਿਆ ਕਿ ਅੱਜ ਸਾਉਣ ਦਾ ਪਹਿਲਾ ਸੋਮਵਾਰ ਸੀ ਅਤੇ ਸੰਗਤਾਂ ਮੰਦਰ ਵਿਖੇ ਮੱਥਾ ਟੇਕਣ ਆ ਰਹੀਆਂ ਸਨ। ਸਵੇਰੇ 9 ਵਜੇ ਦੇ ਕਰੀਬ ਤੇਜ਼ ਮੀਂਹ ਕਾਰਨ ਪੁਰਾਤਨ ਸ਼ਿਵ ਮੰਦਰ ਡਿੱਗ ਗਿਆ ਪਰ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ। ਮੰਦਰ ਦੇ ਅੰਦਰ ਸਥਾਪਤ ਸ਼ਿਵਲਿੰਗ ਵੀ ਪੂਰੀ ਤਰਾਂ ਸੁਰੱਖਿਅਤ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਮੰਦਰ ਦੀ ਉਸਾਰੀ ਫਿਰ ਮੁਡ਼ ਭਗਤਾਂ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ। ਇਸ ਮੌਕੇ ਕਮੇਟੀ ਪ੍ਰਧਾਨ ਵਿਜੇ ਠੇਕੇਦਾਰ, ਬਚਿੱਤਰ ਰਾਣਾ, ਨਰੇਸ਼ ਰਾਣਾ, ਸੁਭਾਸ਼ ਰਾਣਾ, ਲਾਲ ਬਹਾਦਰ, ਸੁਰਿੰਦਰ ਕੁਮਾਰ, ਪ੍ਰਵੇਸ਼ ਕੁਮਾਰ, ਯੁੱਧਵੀਰ ਰਾਣਾ ਅਤੇ ਬਸੰਤ ਰਾਣਾ ਆਦਿ ਹਾਜ਼ਰ ਸਨ।