ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਸੁਧੀਰ ਸੂਰੀ ''ਤੇ ਜਾਨਲੇਵਾ ਹਮਲਾ

12/31/2017 8:10:51 AM

ਫਗਵਾੜਾ, (ਜ. ਬ.)- ਸ਼ਿਵ ਸੈਨਾ ਪੰਜਾਬ ਦੀ  ਪਟਿਆਲਾ ਵਿਚ ਹੋਈ ਇਕ ਹੰਗਾਮੀ ਮੀਟਿੰਗ ਤੋਂ ਵਾਪਸ ਆ ਰਹੇ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਸੁਧੀਰ ਸੂਰੀ 'ਤੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ 'ਤੇ ਸਥਿਤ ਹਵੇਲੀ ਰੈਸਟੋਰੈਂਟ ਦੇ ਨੇੜੇ ਇਕ ਸਾਜ਼ਿਸ਼ ਤਹਿਤ ਜਾਨਲੇਵਾ ਹਮਲਾ ਕੀਤਾ ਗਿਆ।  ਜਾਣਕਾਰੀ ਅਨੁਸਾਰ ਜਦੋਂ ਸ਼ਿਵ ਸੈਨਾ ਦੇ ਚੇਅਰਮੈਨ ਸੁਧੀਰ ਸੂਰੀ ਆਪਣੀ ਕਾਰ  ਰਾਹੀਂ ਪਟਿਆਲਾ ਤੋਂ ਅੰਮ੍ਰਿਤਸਰ ਵਿਚ ਵਾਪਸ ਜਾ ਰਹੇ ਸਨ ਤਾਂ ਹਵੇਲੀ ਦੇ ਬਾਹਰ ਇਕ ਟਰੱਕ ਚਾਲਕ ਵੱਲੋਂ ਜਿਥੇ ਉਨ੍ਹਾਂ ਦੀ ਕਾਰ ਨੂੰ ਦੋਵਾਂ ਸਾਈਡਾਂ ਤੋਂ ਟੱਕਰ ਮਾਰੀ ਗਈ, ਉਥੇ ਹੀ ਓਵਰਟੇਕ ਕਰਦੇ ਹੋਏ ਟਰੱਕ ਉਨ੍ਹਾਂ ਦੀ ਕਾਰ  ਅੱਗੇ ਲਿਆ ਕੇ ਖੜ੍ਹਾ ਕਰ ਦਿੱਤਾ ਗਿਆ। ਉਥੇ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਉਸ ਵਿਚ ਸਵਾਰ ਸੁਧੀਰ ਸੂਰੀ, ਉਸ ਦੇ ਸਾਥੀ ਬਲਦੇਵ ਭਾਰਦਵਾਜ ਤੇ 2 ਗੰਨਮੈਨ ਜ਼ਖ਼ਮੀ ਹੋ ਗਏ, ਜਦਕਿ ਮੌਕੇ ਦਾ ਫਾਇਦਾ ਉਠਾ ਕੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।