13 ਨੂੰ ਵਾਹਗਾ ਬਾਰਡਰ ''ਤੇ ਧਰਨਾ ਦੇਵੇਗੀ ਸ਼ਿਵ ਸੈਨਾ ਬਾਲ ਠਾਕਰੇ

10/11/2017 6:45:13 AM

ਜਲੰਧਰ, (ਪੁਨੀਤ)- ਸ਼ਿਵ ਸੈਨਾ ਬਾਲ ਠਾਕਰੇ ਵਲੋਂ 13 ਅਕਤੂਬਰ ਨੂੰ ਵਾਹਗਾ ਬਾਰਡਰ 'ਤੇ ਧਰਨਾ ਦਿੱਤਾ ਜਾਵੇਗਾ, ਜਿਸ ਵਿਚ ਮਹਿਲਾ ਸ਼ਕਤੀ ਆਪਣੀ ਤਾਕਤ ਦਿਖਾਏਗੀ। ਇਹ ਪ੍ਰਗਟਾਵਾ ਪਾਰਟੀ ਦੀ ਭਵਾਨੀ ਸੈਨਾ (ਮਹਿਲਾ ਵਿੰਗ) ਦੀ ਸੂਬਾ ਜਨਰਲ ਸਕੱਤਰ ਊਸ਼ਾ ਮਾਹੀ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਦੀ ਅਗਵਾਈ ਵਿਚ ਵਾਹਗਾ ਬਾਰਡਰ 'ਤੇ ਲੱਗਣ ਵਾਲੇ ਧਰਨੇ ਵਿਚ ਉਹ ਹਜ਼ਾਰਾਂ ਮਹਿਲਾਵਾਂ ਨਾਲ ਸ਼ਾਮਲ ਹੋਵੇਗੀ ਅਤੇ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ੇ ਵਿਕ ਰਹੇ ਹਨ। ਉਸ ਦੀ ਅਸਲੀ ਜੜ੍ਹ ਪਾਕਿਸਤਾਨ ਹੈ। ਉਨ੍ਹਾਂ ਕਿਹਾ ਕਿ ਬਾਰਡਰ ਦੇ ਜ਼ਰੀਏ ਇਹ ਨਸ਼ਾ ਪੰਜਾਬ ਵਿਚ ਪਹੁੰਚ ਰਿਹਾ ਹੈ, ਜਿਸ ਨਾਲ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ, ਜਿਸ ਦੇ ਖਿਲਾਫ ਸਖ਼ਤ ਐਕਸ਼ਨ ਲੈਣ ਦੀ ਜ਼ਰੂਰਤ ਹੈ। 
ਪਾਰਟੀ ਦੇ ਟਾਵਰ ਇਨਕਲੇਵ ਫੇਜ਼-3 ਵਿਚ ਇਸ ਮੀਟਿੰਗ ਵਿਚ ਪਾਰਟੀ ਆਗੂਆਂ ਨੇ ਕਿਹਾ ਕਿ ਧਰਨੇ ਨੂੰ ਸਫਲ ਬਣਾਉਣ ਲਈ ਮਹਿਲਾ ਵਿੰਗ ਵਲੋਂ ਵੱਖ-ਵੱਖ ਸ਼ਹਿਰਾਂ ਵਿਚ ਮਹਿਲਾਵਾਂ ਨਾਲ ਸੰਪਰਕ ਕੀਤਾ ਗਿਆ ਤਾਂ ਜੋ ਧਰਨੇ ਵਿਚ ਵੱਧ ਤੋਂ ਵੱਧ ਮਹਿਲਾਵਾਂ ਪਹੁੰਚ ਸਕਣ। ਮੀਟਿੰਗ ਦੌਰਾਨ ਰੇਨੂੰ ਬਾਲਾ, ਰਾਜ ਰਾਣੀ, ਜਸਵੀਰ ਕੌਰ, ਮਨੂ, ਅੰਮ੍ਰਿਤ ਪਾਲ, ਰੰਜਨਾ, ਮਨਜੀਤ, ਹਰਪ੍ਰੀਤ, ਸ਼ਿੰਦਰ ਲਾਲ ਅਤੇ ਹੋਰ ਮੌਜੂਦ ਸਨ।