ਸ਼ਿਵ ਸੈਨਾ (ਬਾਲ ਠਾਕਰੇ) ਦੀ ਟੀਮ ਐੱਸ. ਐੱਸ. ਪੀ. ਨੂੰ ਮਿਲੀ

02/23/2018 7:13:13 AM

ਕਪੂਰਥਲਾ, (ਜ.ਬ.)- ਸ਼ਿਵ ਸੈਨਾ (ਬਾਲ ਠਾਕਰੇ) ਦੀ ਇਕ ਵਿਸ਼ੇਸ਼ ਟੀਮ ਸ਼ਿਵ ਸੈਨਾ (ਬਾਲ ਠਾਕਰੇ) ਦੇ ਉਪ ਪ੍ਰਧਾਨ ਇੰਦਰਜੀਤ ਕਰਵਲ, ਜਨਰਲ ਸਕੱਤਰ ਗੁਰਦੀਪ ਸੈਣੀ, ਓਮਕਾਰ ਕਾਲੀਆ, ਦੀਪਕ ਮਦਾਨ, ਜਿੰਮੀ ਕਰਵਲ (ਸਿਟੀ ਯੂਥ ਪ੍ਰਧਾਨ, ਫਗਵਾੜਾ), ਕ੍ਰਿਪਾਲ ਸਿੰਘ ਝੀਤਾ ਤੇ ਸੰਦੀਪ ਪੰਡਤ ਦੀ ਅਗਵਾਈ 'ਚ ਸ਼ਿਵ ਸੈਨਾ (ਬਾਲ ਠਾਕਰੇ) ਸਾਬਕਾ ਸ਼ਹਿਰੀ ਪ੍ਰਧਾਨ ਪ੍ਰਦੀਪ ਕਾਲੀਆ ਉਰਫ ਕਾਲਾ ਪੰਡਿਤ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਲਿਖੇ ਸੁਸਾਈਡ ਨੋਟ ਦੀ ਰਾਈਟਿੰਗ ਦੀ ਤੁਰੰਤ ਉੱਚ ਪੱਧਰੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੂੰ ਮਿਲੀ। ਜਿਸ 'ਤੇ ਐੱਸ. ਐੱਸ. ਪੀ. ਨੇ ਕਥਿਤ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ। 
ਪ੍ਰੈੱਸ ਕਾਨਫਰੰਸ ਦੌਰਾਨ ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਕਿਹਾ ਕਿ ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਪ੍ਰਧਾਨ ਯੋਗਰਾਜ ਸ਼ਰਮਾ ਵੱਲੋਂ ਕਾਲਾ ਪੰਡਤ ਵੱਲੋਂ ਸੁਸਾਈਡ ਕਰਨ ਦੇ ਮਾਮਲੇ 'ਚ ਨਿਭਾਈ ਗਈ ਕਥਿਤ ਇਕ ਤਰਫਾ ਸ਼ਰਮਨਾਕ, ਦਿਸ਼ਾਹੀਣ ਤੇ ਤੱਥਹੀਣ ਭੂਮਿਕਾ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਇਸ ਮਾਮਲੇ ਨੂੰ ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਉੱਧਵ ਠਾਕਰੇ ਸਾਹਮਣੇ ਲਿਆਉਣ ਤੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦੁਆਉਣ ਦਾ ਭਰੋਸਾ ਦੁਆਇਆ। ਉਨ੍ਹਾਂ ਕਿਹਾ ਕਿ ਉੱਧਵ ਠਾਕਰੇ ਸ਼ਿਵ ਸੈਨਾ ਕਪੂਰਥਲਾ ਨੂੰ ਜੋ ਵੀ ਹੁਕਮ ਦੇਣਗੇ, ਉਹ ਉਸਦਾ ਪਾਲਣ ਕਰਨਗੇ। 
ਇਸ ਮੌਕੇ ਸ਼ਿਵ ਸੈਨਾ ਆਗੂ ਰਜਿੰਦਰ ਵਰਮਾ, ਦੀਪਕ ਛਾਬੜਾ, ਰਾਜੂ ਡਾਂਗ, ਯੋਗੇਸ਼ ਸੋਨੀ, ਰਾਜੇਸ਼ ਕਨੌਜੀਆ, ਲਵਲੇਸ਼ ਢੀਂਗਰਾ, ਧਰਮਿੰਦਰ ਕਾਕਾ, ਇੰਦਰਪਾਲ, ਮਨੂੰ ਪੁਰੀ, ਵਿਨੈ, ਰਾਜੇਸ਼ ਸ਼ਰਮਾ, ਟੀਟੂ ਪੇਂਟਰ, ਰਜਿੰਦਰ ਕੋਹਲੀ, ਹਰਦੇਵ ਰਾਜਪੂਤ, ਮਿੰਟੂ ਗੁਪਤਾ, ਸਚਿਨ ਬਹਿਲ, ਦੀਪਕ ਵਿਗ, ਮੋਨੂੰ ਦੀਵਾਨ, ਸ਼ੈਂਕੀ ਅਰੋੜਾ, ਬਲਵਿੰਦਰ ਭੰਡਾਰੀ, ਮੁਕੇਸ਼ ਕਸ਼ਯਪ, ਰਿੰਕੂ ਭੰਡਾਰੀ, ਸੰਦੀਪ ਸੋਨੂੰ, ਸ਼ੁਭਮ ਸ਼ਰਮਾ ਆਦਿ ਹਾਜ਼ਰ ਸਨ।