ਜਲੰਧਰ 'ਚ ਹੋ ਰਹੀ ਪੰਥਕ ਮੀਟਿੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਵਧੀ ਚਿੰਤਾ

02/13/2020 1:50:03 PM

ਜਲੰਧਰ (ਬੁਲੰਦ)— ਸ਼੍ਰੋਮਣੀ ਅਕਾਲੀ ਦਲ ਦੇ ਲਈ ਲਗਾਤਾਰ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਦਿੱਲੀ 'ਚ 60 ਫੀਸਦੀ ਤੋਂ ਵੱਧ ਸਿੱਖ ਲੋਕ ਆਮ ਆਦਮੀ ਪਾਰਟੀ ਦੇ ਖਾਤੇ 'ਚ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਦੀਆਂ ਚਿੰਤਾ ਵਧਣੀਆਂ ਸੁਭਾਵਿਕ ਹੀ ਸਨ ਪਰ ਜਲੰਧਰ 'ਚ ਹੋ ਰਹੇ ਇਕ ਵੱਡੇ ਪੰਥਕ ਇਕੱਠ ਨੂੰ ਲੈ ਕੇ ਰਾਤਾਂ ਦੀ ਨੀਂਦ ਉੱਡੀ ਹੋਈ ਹੈ।

ਅਸਲ 'ਚ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਟਕਸਾਲੀ ਅਕਾਲੀ ਦਲ ਬਣਾਉਣ ਵਾਲੇ ਸਾਰੇ ਨੇਤਾ ਅੱਜ ਜਲੰਧਰ 'ਚ ਹੋਣ ਵਾਲੀ ਇਸ ਪੰਥਕ ਮੀਟਿੰਗ 'ਚ ਪਹੁੰਚ ਰਹੇ ਹਨ। ਇਸ ਦੇ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਰਹੇ ਸੁਖਦੇਵ ਸਿੰਘ ਢੀਂਡਸਾ ਅਤੇ ਅਕਾਲੀ ਦਲ 1920 ਦੇ ਨੇਤਾ ਰਵਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਨਾਲ ਰਹੇ ਭਾਈ ਵੀਰ ਸਿੰਘ ਵੀ ਇਸ ਪੰਥਕ ਇਕੱਠ 'ਚ ਸ਼ਾਮਲ ਹੋਣ ਲਈ ਆ ਰਹੇ ਹਨ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਚੰਨੀ ਨੇ ਦੱਸਿਆ ਕਿ 13 ਫਰਵਰੀ ਨੂੰ ਦੁਪਹਿਰ 2.30 ਵਜੇ ਜਲੰਧਰ ਦੇ ਗੁਰਦੁਆਰਾ ਨੌਵੀਂ ਪਾਤਸਾਹੀ ਗੁਰੂ ਤੇਗ ਬਹਾਦਰ ਨਗਰ 'ਚ ਇਕ ਵੱਡਾ ਪੰਥਕ ਇਕੱਠ ਹੋ ਰਿਹਾ ਹੈ। ਜੋ ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਤਾਂ ਤਿਆਰ ਕਰੇਗਾ ਹੀ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਹੋ ਚੁੱਕੇ ਇਕ ਹੀ ਪਰਿਵਾਰ ਦੇ ਕਬਜ਼ੇ ਨੂੰ ਕਿਵੇਂ ਹਟਾਇਆ ਜਾਵੇ। ਇਸ ਬਾਰੇ ਵੀ ਗੰਭੀਰ ਤੌਰ 'ਤੇ ਚਰਚਾ ਹੋਵੇਗੀ।

ਜਾਣਕਾਰਾਂ ਦੀ ਮੰਨੀਏ ਤਾਂ ਇਸ ਪੰਥਕ ਮੀਟਿੰਗ 'ਚ ਸਾਰੀਆਂ ਸਿਆਸੀ ਪਾਰਟੀਅ ਾਂ ਦੇ ਉਹ ਨੇਤਾ ਅਤੇ ਵਰਕਰ ਸ਼ਾਮਲ ਹੋ ਸਕਦੇ ਹਨ। ਜੋ ਸਿੱਖ ਧਰਮ ਦੇ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ਼ ਰੱਖਦੇ ਹਨ ਅਤੇ ਜੋ ਉਹ ਚਾਹੁੰਦੇ ਹੋਣ ਕਿ ਭਵਿੱਖ 'ਚ ਪੰਜਾਬ ਅਤੇ ਸਿੱਖ ਧਰਮ ਨਸ਼ਾ, ਬੇਰੁਜਗਾਰੀ , ਹਿੰਸਾ, ਅਤੇ ਹੋਰ ਪ੍ਰਕਾਰ ਦੀਆਂ ਸਮੱਸਿਆਵਾਂ ਤੋਂ ਬਾਹਰ ਆ ਸਕਣ। ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਇਸ ਪੰਥਕ ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਰੋਧੀਆਂ ਦੀਆਂ ਨਜ਼ਰਾਂ ਟਿਕੀਆਂ ਹਨ, ਉੱਥੇ ਖੁਦ ਸ਼੍ਰੋਮਣੀ ਆਕਾਲੀ ਦਲ ਵੀ ਪੂਰੀ ਤਰ੍ਹਾਂ ਨਾਲ ਇਸ ਪੰਥਕ ਮੀਟਿੰਗ 'ਤੇ ਨਜ਼ਰਾਂ ਰੱਖੇ ਹੋਏ ਹਨ।

ਹੁਣ ਦੇਖਣਾ ਹੋਵੇਗਾ ਕਿ ਕੱਲ ਹੋਣ ਵਾਲੀ ਇਸਮੀਟਿੰਗ 'ਚ ਕੀ ਨਤੀਜਾ ਨਿਕਲ ਕੇ ਸਾਹਮਣੇ ਆਉਂਦੇ ਹੈ। ਕੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸਾਰੇ ਨੇਤਾ ਮਿਲ ਕੇ ਕੋਈ ਅਜਿਹਾਤੀਜਾ ਬਦਲ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ 'ਚ ਖੜਾ ਕਰ ਪਾਉਂਦੇ ਹਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾ ਸਕੇ। ਜਾਂ ਫਿਰ ਇਹ ਸਾਰੇ ਉਦੋਂ ਤਕ ਹੀ ਆਪਣੀ ਹੋਂਦ ਕਾਇਮ ਰੱਖ ਪਾਉਂਦੇ ਹਨ ਜਦ ਤਕ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਸੱਤਾ 'ਚ ਨਹੀਂ ਆ ਜਾਂਦੀ। ਉੱਥੇ ਮਾਮਲੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਦਲਜੀਤ ਚੀਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਪ੍ਰਕਾਰ ਦੀਆਂ ਮੀਟਿੰਗਾਂ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਜੋ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹਨ ਉਹ ਹਮੇਸ਼ਾਂ ਪਾਰਟੀ ਦੇ ਨਾਲ ਹੀ ਖੜ੍ਹੇ ਹਨ।

shivani attri

This news is Content Editor shivani attri