ਹਰਸਿਮਰਤ ਨੇ ਲੋਕ ਸਭਾ ਹਲਕਾ ਬਠਿੰਡੇ ਤੋਂ ਤੀਸਰੀ ਵਾਰ ਚੋਣ ਲੜਣ ਦਾ ਬਣਾਇਆ ਮਨ

01/17/2018 2:30:57 PM

ਬੁਢਲਾਡਾ (ਮਨਜੀਤ) - ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮੁੜ ਲੋਕ ਸਭਾ ਹਲਕਾ ਬਠਿੰਡੇ ਤੋਂ ਤੀਸਰੀ ਵਾਰ ਚੋਣ ਲੜਾਉਣ ਦਾ ਮਨ ਲਗਭਗ ਬਣਾ ਲਿਆ ਹੈ। ਦੂਸਰੇ ਪਾਸੇ ਮੁਖ ਸੱਤਾਧਾਰੀ ਪਾਰਟੀ ਕਾਂਗਰਸ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਰਿਵਾਰਕ ਮੈਂਬਰ ਨੂੰ ਚੋਣ ਲੜਾਉਣ ਦੀਆਂ ਚਰਚਾਵਾਂ 'ਤੇ ਹਨ ਪਰ ਪਿਛਲੇ ਦਿਨ ਬੀਬਾ ਬਾਦਲ ਵੱਲੋਂ ਇਕ ਨਿੱਜੀ ਟੀ. ਵੀ. ਚੈੱਨਲ 'ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਦਿੱਤੀ ਖੁੱਲ੍ਹੀ ਚੁਣੋਤੀ ਚਰਚਾ ਦਾ ਵਿਸ਼ਾ ਬਣਿਆ ਪਰ ਸੂਝਵਾਨ ਕਾਂਗਰਸੀ ਆਗੂਆਂ ਦਾ ਕਹਿਣਾ ਦਾ ਕਹਿਣਾ ਹੈ ਕਿ ਦੋਵਾਂ ਆਗੂਆਂ ਵਿੱਚੋਂ ਕੋਈ ਵੀ ਚੋਣ ਮੈਦਾਨ 'ਚ ਉਮੀਦਵਾਰ ਲਿਆਉਣ ਦੀ ਬਜਾਏ ਇਕ ਨਵਾਂ ਉਮੀਦਵਾਰ ਮੈਦਾਨ ਵਿੱਚ ਲਿਆਂਦਾ ਜਾ ਸਕਦਾ ਹੈ ਕਿਉਂਕਿ ਪਾਰਟੀ ਧੜੇਬੰਦੀ ਤੋਂ ਉੱਪਰ ਉੱਠ ਕੇ  ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਿਆਸੀ ਲੜਾਈ ਦੇਣ ਲਈ ਮੂਡ 'ਚ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਤੋਂ ਬਾਅਦ ਤਿੰਨ ਵਾਰ ਲਗਾਤਾਰ ਮਾਨਸਾ ਜਿਲ੍ਹੇ ਵਿੱਚ ਆਉਣ ਸਮੇਂ ਉਨ੍ਹਾਂ ਨੇ ਸਰਦੂਲਗੜ੍ਹ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦੀ ਨੇੜਤਾ ਕਿਸੇ ਤੋਂ ਲੁਕੀ ਛਿਪੀ ਨਹੀਂ ਰਹੀ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨਾਲ ਨੇੜਾ ਰਿਸ਼ਤੇਦਾਰ ਹੋਣ ਕਾਰਨ ਅਤੇ ਪਾਰਟੀ ਦੇ ਸਮੁੱਚੇ ਪੰਜਾਬ ਦੇ ਲੀਡਰਾਂ ਨਾਲ ਗੂੜੇ ਸੰਬੰਧ ਹੋਣ ਕਾਰਨ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ। ਕਿਉਂੀਕ ਕੈਪਟਨ ਅਮਰਿੰਦਰ ਸਿੰਘ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਸਾਦਨ ਵਿੱਚ ਕਾਮਯਾਬ ਹੋ ਸਕਦਾ ਹੈ, ਕਿਉਂਕਿ ਇਸ ਦੇ ਨਾਲ ਸਿੱਧੂ ਦੀ ਲੋਕ ਸਭਾ ਹਲਕਾ ਬਠਿੰਡੇ ਵਿੱਚ ਐਂਟਰੀ ਬੰਦ ਹੋਵੇਗੀ। ਉੱਥੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਖੇਡੀਆਂ ਜਾ ਰਹੀਆਂ ਸਿਆਸੀ ਪੈਂਤੜੇਬਾਜੀਆਂ 'ਤੇ ਪ੍ਰਸ਼ਨ ਚਿੰਨ੍ਹ ਲੱਗੇਗਾ।