ਸ਼ੇਰੇ ਪੰਜਾਬ ਯੂਥ ਫੈੱਡਰਸ਼ਨ ਨੇ ਚਾਇਨੀ ਸਾਮਾਨ ਸਾੜਿਆ

10/21/2017 6:00:45 AM

ਸੁਲਤਾਨਪੁਰ ਲੋਧੀ, (ਧੀਰ)- ਚਾਇਨੀ ਸਾਮਾਨ ਦੀ ਕੁਆਲਟੀ ਵਧੀਆ ਨਾ ਹੋਣ ਕਰਕੇ ਵੀ ਲੋਕ ਇਸ ਨੂੰ ਖਰੀਦਦੇ ਦੇਖੇ ਗਏ ਪਰ ਇਹ ਆਮ ਲੋਕਾਂ ਲਈ ਫਾਇਦੇਮੰਦ ਨਾ ਹੋਣ ਕਰਕੇ ਵੀ ਚੀਨ ਕਰੋੜਾਂ ਰੁਪਏ ਭਾਰਤ 'ਚੋਂ ਵੱਟਣ ਉਪਰੰਤ ਵੀ ਇਸ ਨੂੰ ਅੱਖਾਂ ਦਿਖਾਉਂਦਾ, ਮੰਦੀ ਭਾਵਨਾ ਰੱਖਣ ਕਰਕੇ ਉਥੋਂ ਦਾ ਬਣਿਆ ਸਾਮਾਨ ਨਾ ਖਰੀਦਿਆ ਜਾਵੇ। ਇਹ ਸ਼ਬਦ ਸ਼ੇਰੇ ਪੰਜਾਬ ਯੂਥ ਫੈੱਡਰੇਸ਼ਨ ਨੇ ਪ੍ਰਧਾਨ ਸਨੀ ਥਿੰਦ ਨੇ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਤਲਵੰਡੀ ਚੌਕ ਸੁਲਤਾਨਪੁਰ ਲੋਧੀ 'ਚ ਚਾਇਨਾ ਦਾ ਸਾਮਾਨ ਸਾੜਨ ਉਪਰੰਤ ਕਹੇ। 
ਉਨ੍ਹਾਂ ਦੱਸਿਆ ਕਿ ਚੀਨ ਭਾਰਤ ਲਈ ਕੋਈ ਭਾਵਨਾ ਨਹੀਂ ਰੱਖਦਾ ਤੇ ਚਾਇਨੀ ਸਾਮਾਨ ਦੇ ਭਾਰਤ 'ਚ ਆਉਣ ਨਾਲ ਕਈ ਲਘੂ ਉਦਯੋਗ ਬੰਦ ਹੋਣ ਦੇ ਕਿਨਾਰੇ ਚਲੇ ਗਏ ਹਨ ਤੇ ਦੇਸ਼ 'ਚ ਬੇਰੁਜ਼ਗਾਰੀ ਹੋਣ ਕਰਕੇ ਜਵਾਨੀ ਸੜਕਾਂ 'ਤੇ ਰੁਲਦੀ ਫਿਰਦੀ ਹੈ, ਜਿਸ ਕਰਕੇ ਉਨ੍ਹਾਂ ਦੇ ਬੱਚਿਆਂ ਲਈ ਭਾਰਤੀ ਸਾਮਾਨ ਦੀ ਖਰੀਦ ਕਰਕੇ ਹੀ ਦੀਵਾਲੀ ਮਨਾਈ ਜਾਵੇ ਤੇ ਹੋਰ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਜੇਕਰ ਭਾਰਤੀ ਹੋਣਗੀਆਂ ਤਾਂ ਅਸੀਂ ਦੇਸ਼ ਦੀ ਆਰਥਿਕਤਾ ਤੇ ਬੇਰੁਜਗਾਰੀ ਦੂਰ ਕਰਨ 'ਚ ਵਡਮੁੱਲਾ ਯੋਗਦਾਨ ਪਾ ਸਕਾਂਗੇ। ਇਸ ਕਰਕੇ ਯੂਥ ਫੈੱਡਰੇਸ਼ਨ ਦੀ ਅਪੀਲ ਨੂੰ ਧਿਆਨ 'ਚ ਰੱਖਦਿਆਂ ਹੋਇਆ ਚੀਨੀ ਸਾਮਾਨ ਦੀ ਖਰੀਦ ਬੰਦ ਕਰਕੇ ਭਾਰਤੀ ਸਾਮਾਨ ਦੀ ਹੀ ਖਰੀਦੋ ਫਰੋਖਤ ਕੀਤੀ ਜਾਵੇ। ਇਸ ਮੌਕੇ ਦੁਆਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੱਬੋਵਾਲ, ਮਨਿੰਦਰ ਮੰਨਾ, ਦੀਪ ਥਿੰਦ, ਹੈਪੀ ਥਿੰਦ, ਗੁਰਦੀਪ ਨਵਾਂ ਪਿੰਡ, ਨਵਪ੍ਰੀਤ ਆਦਿ ਹਾਜ਼ਰ ਸਨ।