ਸ਼ੇਰਾ ਤੇ ਰਮਨਦੀਪ ਦਾ ਪਾਇਲ ਪੁਲਸ ਨੇ 3 ਦਿਨ ਦਾ ਰਿਮਾਂਡ ਕੀਤਾ ਹਾਸਲ

12/16/2017 6:53:18 AM

ਪਾਇਲ  (ਬਰਮਾਲੀਪੁਰ) - ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਦਾ ਪਾਇਲ ਪੁਲਸ ਵੱਲੋਂ ਅੱਜ ਇਥੋਂ ਦੀ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਖੰਨਾ ਪੁਲਸ ਤੋਂ ਵਾਰੰਟ 'ਤੇ ਲਿਆਂਦੇ ਉਪਰੋਕਤ ਦੋਸ਼ੀਆਂ ਨੂੰ ਮਾਣਯੋਗ ਜੱਜ ਗੁਰਮਹਿਤਾਬ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਪਾਇਲ ਪੁਲਸ ਵੱਲੋਂ ਰਿਮਾਂਡ 'ਤੇ ਲਿਆਉਣ ਦਾ ਮੁੱਖ ਕਾਰਨ ਜੁਗੇੜਾ ਕਤਲਕਾਂਡ 'ਚ ਪਹਿਲਾਂ ਹੀ ਗ੍ਰਿਫਤਾਰ ਕਰਕੇ ਜੁਡੀਸ਼ੀਅਲ ਰਿਮਾਂਡ 'ਤੇ ਚੱਲ ਰਹੇ ਪਾਇਲ ਦੇ ਨੌਜਵਾਨ ਰਵੀਪਾਲ ਸਿੰਘ ਭੂੰਡਾਂ ਸਮੇਤ 2 ਹੋਰ ਨੌਜਵਾਨਾਂ ਦੀ ਸ਼ਮੂਲੀਅਤ ਹੋਣਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਥਾਣਾ ਪਾਇਲ ਦੇ ਮੁੱਖ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਅਦਾਲਤ ਵੱਲੋਂ 3 ਦਿਨ ਦੇ ਦਿੱਤੇ ਗਏ ਰਿਮਾਂਡ ਦੌਰਾਨ ਕਥਿਤ ਦੋਸ਼ੀਆਂ ਕੋਲੋਂ ਜਗੇੜਾ ਕਤਲਕਾਂਡ ਦੀ ਇਸ ਇਲਾਕੇ ਨਾਲ ਯੋਜਨਾਬੰਦੀ ਅਤੇ ਹੋਰ ਜਾਣਕਾਰੀ ਹਾਸਲ ਕੀਤੀ ਜਾਵੇਗੀ। ਇਸ ਸਮੇਂ ਸੀ. ਆਈ. ਏ. ਸਟਾਫ ਖੰਨਾ ਦੇ ਮੁਖੀ ਅਜੀਤਪਾਲ ਸਿੰਘ, ਐੱਸ. ਐੱਚ. ਓ. ਪਾਇਲ ਗੁਰਮੇਲ ਸਿੰਘ, ਥਾਣੇਦਾਰ ਨਛੱਤਰ ਸਿੰਘ, ਥਾਣੇਦਾਰ ਅਮਰਜੀਤ ਸਿੰਘ ਤੇ ਹੋਰ ਪੁਲਸ ਮੁਲਾਜ਼ਮ ਹਾਜ਼ਰ ਸਨ।