''ਬਾਦਲ ਪਰਿਵਾਰ ''ਚ ਆ ਚੁੱਕੈ ਕੋਰੋਨਾ ਵਾਇਰਸ, ਇਸੇ ਲਈ ਲੀਡਰ ਛੱਡ ਰਹੇ ਪਾਰਟੀ''

03/09/2020 6:56:46 PM

ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ, ਬਜਾਜ) : ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਇਕ ਵਾਰ ਫਿਰ ਅਕਾਲੀ ਦਲ 'ਤੇ ਵੱਡਾ ਹਮਲਾ ਬੋਲਿਆ ਹੈ। ਘੁਬਾਇਆ ਨੇ ਕਿਹਾ ਕਿ ਅਕਾਲੀ ਦਲ ਵਲੋਂ ਜਿਹੜੀਆਂ ਰੈਲੀਆਂ ਰੱਦ ਕੀਤੀਆਂ ਗਈਆਂ ਹਨ, ਉਹ ਕੋਰੋਨਾ ਵਾਇਰਸ ਦਾ ਬਹਾਨਾ ਲਗਾਇਆ ਗਿਆ ਹੈ, ਅਸਲ 'ਚ ਕਰੋਨਾ ਵਾਇਰਸ ਬਾਦਲ ਪਰਿਵਾਰ 'ਚ ਆ ਚੁੱਕਾ ਹੈ ਜਿਸ ਕਾਰਣ ਅਕਾਲੀ ਦਲ ਦੇ ਸੀਨੀਅਰ ਆਗੂ ਰੋਜ਼ਾਨਾ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ।  ਘੁਬਾਇਆ ਦੇ ਸਮਰਥਕਾਂ ਵੱਲੋਂ ਐਤਵਾਰ ਦੇਰ ਸ਼ਾਮ ਉਨ੍ਹਾਂ ਦੇ ਸ਼ਹਿਰੀ ਰਿਹਾਇਸ਼ 'ਤੇ ਵਰਕਰ ਮੀਟਿੰਗ ਬੁਲਾਈ ਗਈ, ਜਿਸ 'ਚ ਸ਼ੇਰ ਸਿੰਘ ਘੁਬਾਇਆ, ਰਮਿੰਦਰ ਸਿੰਘ ਆਵਲਾ ਵਿਧਾਇਕ, ਸੁਖਬੀਰ ਸਿੰਘ ਆਵਲਾ ਅਤੇ ਜਤਿਨ ਆਵਲਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਘੁਬਾਇਆ ਨੇ ਕਿਹਾ ਕਿ ਰੈਲੀਆਂ 'ਚ ਭੀੜ ਨਾ ਹੋਣ ਕਾਰਣ ਬਾਦਲ ਪਰਿਵਾਰ ਇਹ ਕਰੋਨਾ ਵਾਇਰਸ ਦਾ ਨਾਂ ਲੈ ਕੇ ਰੈਲੀਆਂ ਰੱਦ ਕਰ ਰਿਹਾ ਹੈ। ਘੁਬਾਇਆ ਨੇ ਕਿਹਾ ਕਿ ਲੋਕ ਮੇਰੇ 'ਤੇ ਉਂਗਲ ਚੁੱਕਦੇ ਸੀ ਕਿ ਸ਼ੇਰ ਸਿੰਘ ਘੁਬਾਇਆ ਕੰਮ ਨਹੀਂ ਕਰਦਾ ਹੈ ਅਤੇ ਫੋਨ ਨਹੀਂ ਚੁੱਕਦਾ ਹੈ ਅਤੇ ਹੁਣ ਸੁਖਬੀਰ ਬਾਦਲ ਸਾਂਸਦ ਬਣ ਗਏ ਹਨ ਅਤੇ ਉਨ੍ਹਾਂ ਨੇ ਆਪਣੇ ਕਾਰਜ ਕਾਲ ਦੌਰਾਨ ਕਿੰਨੇ ਲੋਕਾਂ ਦੇ ਕੰਮ ਕਰਵਾਏ ਹਨ, ਫੋਨ ਚੁੱਕੇ ਹਨ ਅਤੇ ਕਿੰਨੀ ਵਾਰ ਜਲਾਲਾਬਾਦ ਹਾਲਕੇ 'ਚ ਚੱਕਰ ਲਗਾਏ ਹਨ। 



ਇਸ ਮੌਕੇ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ। ਗੰਦਲੇ ਪਾਣੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਵਿਧਾਨ ਸਭਾ 'ਚ ਇਹ ਮੁੱਦਾ ਚੁੱਕਿਆ ਹੈ। ਇਕੱਲੇ ਜਲਾਲਾਬਾਦ ਨਹੀਂ ਸਗੋਂ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਸਾਹਿਬ ਤੇ ਹੋਰ ਜ਼ਿਲਿਆਂ ਲਈ ਵੀ ਸਾਫ ਪਾਣੀ ਨੂੰ ਲੈ ਮੰਗ ਉਠਾਈ ਹੈ, ਜਿਸ 'ਤੇ ਮੁੱਖ ਮੰਤਰੀ ਵਲੋਂ 648 ਕਰੋੜ ਰੁਪਏ ਬੁੱਢੇ ਨਾਲੇ ਲਈ ਪਾਸ ਕੀਤੇ ਹਨ, ਜਿਸ ਨਾਲ ਸਾਨੂੰ ਗੰਦੇ ਪਾਣੀ ਤੋਂ ਨਿਜ਼ਾਤ ਮਿਲੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਵਲੋਂ ਹਲਕੇ ਦੀ ਅਰਨੀਵਾਲਾ ਬੈਲਟ ਲਈ ਆਈਟੀਆਈ ਦਿੱਤੀ ਗਈ ਹੈ ਜਿਸ ਦਾ ਨਿਰਮਾਣ ਕਾਰਜ ਅਪ੍ਰੈਲ ਵਿਚ ਸ਼ੁਰੂ ਹੋ ਜਾਵੇਗਾ। ਘੁਬਾਇਆ ਵਲੋਂ ਵਰਕਰਾਂ ਤੇ ਆਮ ਲੋਕਾਂ ਦੇ ਕੰਮਾਂ ਬਾਰੇ ਕਿਹਾ ਗਿਆ ਹੈ ਤਾਂ ਦਫਤਰਾਂ 'ਚ ਪਹਿਲਾਂ ਹੀ ਸਖਤੀ ਨਾਲ ਨਿਰਦੇਸ਼ ਦਿੱਤੇ ਹਨ ਕਿ ਸਾਡੇ ਵਰਕਰਾਂ ਦੇ ਲੋੜੀਂਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣ। ਜੇਕਰ ਕੋਈ ਅਧਿਕਾਰੀ ਤੁਹਾਡਾ ਕੰਮ ਨਹੀਂ ਕਰਦਾ ਤਾਂ ਦੱਸਿਆ ਜਾਵੇ ਤਾਂ ਉਸ 'ਤੇ ਤੁਰੰਤ ਕਾਰਵਾਈ ਹੋਵੇਗੀ। ਨਸ਼ੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਪੁਲਸ ਨੂੰ ਚਿਤਾਵਨੀ ਦਿੱਤੀ ਕਿ ਗੈਰ ਸਮਾਜਿਕ ਅਨਸਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਹਲਕੇ ਅੰਦਰ ਨਸ਼ਾ, ਦੜਾ ਸੱਟਾ ਤੇ ਹੋਰ ਗਲਤ ਕੰਮਾਂ 'ਤੇ ਰੋਕ ਲੱਗ ਸਕੇ।


ਇਸ ਮੌਕੇ ਸਪੋਕਸਮੈਨ ਰਾਜ ਬਖਸ਼ ਕੰਬੋਜ, ਚੇਅਰਮੈਨ ਰਤਨ ਸਿੰਘ, ਰਾਮ ਸਿੰਘ ਨੂਰਪੁਰਾ, ਬਲਕਾਰ ਸਿੰਘ ਧਰਮੂਵਾਲਾ, ਬਲਬੀਰ ਸਿੰਘ, ਹੈਪੂ ਸੰਧੂ, ਪ੍ਰਾਣ ਨਾਥ , ਨੀਲਾ ਮਦਾਨ, ਮਦਨ ਭੱਟੀ, ਮੀਨੂੰ ਬਰਾੜ੍ਹ, ਸ਼ੰਟੀ ਕਪੂਰ, ਕੁਲਵੰਤ ਸਿੰਘ, ਸਾਬਕਾ ਚੇਅਰਮੈਨ ਕਰਨੈਲ ਸਿੰਘ, ਓਮ ਸਿੰਘ ਸਾਬਕਾ ਸਰਪੰਚ, ਦੇਸਾ ਸਿੰਘ, ਅਰਜਨ ਸਿੰਘ, ਗੁਰਦੀਪ ਸਿੰਘ, ਬਿੱਟੂ ਜਮਾਲਕੇ ਬਲਾਕ ਸੰਮਤੀ ਮੈਂਬਰ, ਸੋਨੂੰ ਦਰਗਨ, ਸ਼ੰਟੀ ਗਾਂਧੀ, ਰਾਜੀਵ ਪਸਰੀਚਾ, ਮਿੰਟੂ ਕਮਰਾ, ਮਾ. ਜੋਗਿੰਦਰ ਸਿੰਘ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਕੈਪਟਨ ਅਤੇ ਬਾਦਲ ਆਪਸ 'ਚ ਮਿਲੇ ਹੋਏ : ਢੀਂਡਸਾ      

Gurminder Singh

This news is Content Editor Gurminder Singh