ਲੁਧਿਆਣਾ ਦੇ ਸ਼ਾਰਪ ਸ਼ੂਟਰ ਰਮਨ ਕੈਨੇਡੀਅਨ ਨੇ ਮਾਰੇ ਹਿੰਦੂ ਆਗੂ, ਜ਼ੁਰਮ ਕਬੂਲ ਕਰ ਖੋਲ੍ਹਿਆ ਕਾਤਲਾਂ ਦਾ ਰਾਜ਼

11/09/2017 10:51:35 AM

ਚੰਡੀਗੜ੍ਹ — ਆਰ. ਐੱਸ. ਐੱਸ. ਆਗੂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਤੇ ਰਵਿੰਦਰ ਗੋਸਾਈ ਦਾ ਕਤਲ ਲੁਧਿਆਣਾ ਦੇ ਸ਼ਾਰਪ ਸ਼ੂਟਰ ਰਮਨਦੀਪ ਸਿੰਘ ਉਰਫ ਰਮਨ ਕੈਨੇਡੀਅਨ ਨੇ ਕੀਤੀ ਸੀ। ਪੁਲਸ ਦੀ ਪੁੱਛਗਿੱਛ 'ਚ ਰਮਨ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਦੂਜੇ ਪਾਸੇ, ਗਗਨੇਜਾ ਦੇ ਕਤਲ ਲਈ ਹਥਿਆਰ ਉਲਪਬੱਧ ਕਰਾਉਣ ਦੇ ਦੋਸ਼ 'ਚ ਗ੍ਰਿਫਤਾਰ ਜਗਤਾਰ ਸਿੰਘ ਜੱਗੀ ਪੰਜ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।
ਪੰਜਾਬ ਪੁਲਸ ਨੇ ਬੁੱਧਵਾਰ ਨੂੰ ਉਸ ਨੂੰ ਮੋਗਾ ਦੀ ਬਾਘਾਪੁਰਾਣਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸ ਨੂੰ ਸੱਤ ਦਿਨ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ। 28 ਸਾਲਾ ਰਮਨਦੀਪ ਲੁਧਿਆਣਾ ਦੇ ਚੂਹੜ੍ਹੀਵਾਲ (ਥਾਣਾ ਮੇਹਰਬਾਂ) ਦਾ ਰਹਿਣਾ ਵਾਲਾ ਹੈ। ਉਸ ਨੇ ਪੁੱਛਗਿੱਛ 'ਚ ਸਵੀਕਾਰ ਕੀਤਾ ਕਿ ਉਸ ਨੇ ਹੀ ਜਨਵਰੀ 2016 ਤੋਂ ਟਾਰਗੇਟ ਕਰਕੇ ਸੱਤ ਕਤਲ ਕੀਤੇ ਹਨ। ਗਗਨੇਜਾ ਤੇ ਗੋਸਾਈ ਦਾ ਕਤਲ ਅਗਸਤ 2016 ਤੇ ਅਕਤੂਬਰ 2017 'ਚ ਕੀਤਾ ਗਿਆ ਸੀ। ਰਮਨ ਨੇ ਸਵੀਕਾਰ ਕੀਤਾ ਕਿ ਫਰਵਰੀ 2016 'ਚ ਅਮਿਤ ਸ਼ਰਮਾ ਦੇ ਕਤਲ ਵੀ ਉਸ ਦਾ ਹੱਥ ਸੀ। ਫਰਵਰੀ 2017 'ਚ ਖੰਨਾ ਦੇ ਸਤਪਾਲ ਕੁਮਾਰ ਤੇ ਉਸ ਦੇ ਪੁੱਤਰ ਰਮੇਸ਼ ਤੋਂ ਇਲਾਵਾ ਜੁਲਾਈ 2017 'ਚ ਪਾਦਰੀ ਸੁਲਤਾਨ ਮਸੀਹ ਦਾ ਕਤਲ ਵੀ ਉਸ ਨੇ ਕੀਤਾ ਸੀ।
ਰਮਨ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਟੀਚੇ ਨੂੰ ਮਿੱਥਦਾ ਸੀ ਤੇ ਆਈ. ਐੱਸ. ਆਈ. ਤੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ) ਦੇ ਕੁਝ ਆਗੂਆਂ ਦੇ ਇਸ਼ਾਰਿਆਂ 'ਤੇ ਕਤਲ ਨੂੰ ਅੰਜਾਮ ਦਿੰਦਾ ਸੀ। ਕੇ. ਐੱਲ. ਐੱਫ. ਦੇ ਇਨ੍ਹਾਂ ਆਗੂਆਂ ਨੂੰ ਪਾਕਿਸਤਾਨ ਨੇ ਸ਼ਰਣ ਦਿੱਤੀ ਹੈ। ਮੋਗਾ 'ਚ ਡੀ. ਜੀ. ਪੀ. ਇੰਟੇਲੀਜੇਂਸ, ਦਿਨਕਰ ਗੁਪਤਾ ਦੇ ਨਾਲ ਪਹੁੰਚੇ ਡੀ. ਜੀ . ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਰਮਨਦੀਪ ਨੇ ਕਈ ਹੋਰ ਸਨਸਨੀਖੇਜ ਖੁਲਾਸੇ ਕੀਤੇ ਹਨ।
ਜਾਂਚ ਦੌਰਾਨ ਕਈ ਹੋਰ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਡੀ. ਜੀ. ਪੀ. ਨੇ ਦਾਅਵਾ ਕੀਤਾ ਹੈ ਕਿ ਪੁੱਛਗਿੱਛ ਦੌਰਾਨ ਇਕ ਹੋਰ ਦੋਸ਼ੀ ਜਲੰਧਰ ਦੇ ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੇ ਦੱਸਿਆ ਕਿ ਨਾਭਾ ਜੇਲ 'ਚ ਬੰਦ ਗੈਂਗਸਟਰ ਗੁਗਨੀ ਦੀ ਇਸ ਸਾਜਿਸ਼ 'ਚ ਵੱਡੀ ਭੂਮਿਕਾ ਹੈ।
ਪੁਲਸ ਨੇ ਗਗਨੇਜਾ ਕਤਲਕਾਂਡ 'ਚ ਹਥਿਆਰ ਮੁਹੱਈਆ ਕਰਾਉਣ ਦੇ ਮਾਮਲੇ 'ਚ ਗ੍ਰਿਫਤਾਰ ਜਗਤਾਰ ਸਿੰਘ ਜੱਗੀ ਨਾਲ ਜੁੜੇ ਪੰਜ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਜੱਗੀ ਦੀ ਫੋਨ ਕਾਲ ਡਿਟੇਲ ਦੇ ਆਧਾਰ 'ਤੇ ਕਈ ਵਾਰ ਇਸਤੇਮਾਲ ਹੋਣ ਵਾਲੇ ਨੰਬਰਾਂ ਨੂੰ ਪੁਲਸ ਨੇ ਟ੍ਰੇਸ ਕੀਤਾ ਹੈ। ਇਸ ਦੇ ਬਾਅਦ ਮਹਿਤਪੁਰ ਪੁਲਸ ਸਟੇਸ਼ਨ ਦੇ ਤਹਿਤ ਆਉਂਦੇ ਪਿੰਡ ਜਗਤਪੁਰ ਸੋਹਲਾਂ ਤੋਂ ਉਸ ਦੇ ਚਾਚਾ ਸਹੁਰਾ ਸੁਖਦੇਵ ਸਿੰਘ ਦੇ ਬਾਅਦ ਬਿਲਗਾਂ ਤੋਂ ਤਿੰਨ ਨੌਜਵਾਨ ਤੇ ਜੰਡਿਆਲਾ ਤੋਂ ਇਕ ਨੌਜਵਾਨ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਹੈ। ਸਾਰੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਦਸਤਾਵੇਜਾਂ ਦੀ ਵੀ ਜਾਂਚ ਜਾਰੀ ਹੈ।