ਦੁੱਖ ਸਾਂਝਾ ਕਰਨ ਸ਼ਹੀਦ ਸੁਖਵਿੰਦਰ ਦੇ ਘਰ ਪੁੱਜੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ

12/19/2019 5:31:34 PM

ਹੁਸ਼ਿਆਰਪੁਰ (ਘੁੰਮਣ,ਅਮਰੀਕ)— ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਅੱਜ ਪਿੰਡ ਫਤਿਹਪੁਰ ਵਿਖੇ ਪਹੁੰਚ ਕੇ ਸ਼ਹੀਦ ਸੈਨਿਕ ਸੁਖਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਇਹ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ 'ਚ ਲਿਆ ਕੇ ਜਲਦੀ ਤੋਂ ਜਲਦੀ ਬਣਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸ਼ਹੀਦ ਦਾ ਯਾਦਗਾਰੀ ਗੇਟ ਅਤੇ ਸੜਕ ਬਣਵਾਉਣ ਲਈ ਵੀ ਗੱਲਬਾਤ ਕੀਤੀ ਜਾਵੇਗੀ।

PunjabKesari
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ 'ਚ ਸ਼ਹੀਦ ਹੋਏ ਸੁਖਵਿੰਦਰ ਸਿੰਘ ਦਾ ਬੀਤੇ ਦਿਨ ਪਿੰਡ ਫਤਿਹਪੁਰ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਸੁਖਵਿੰਦਰ ਸਿੰਘ 18 ਜੈਕ ਰਾਈਫਲ ਯੂਨਿਟ ਵਿਚ ਤਾਇਨਾਤ ਸੀ ਅਤੇ ਕੰਟਰੋਲ ਰੇਖਾ 'ਤੇ ਡਿਊਟੀ ਨਿਭਾ ਰਿਹਾ ਸੀ। ਸੁਖਵਿੰਦਰ ਆਪਣੇ ਪਿੱਛੇ ਵਿਧਵਾ ਮਾਤਾ ਰਾਣੀ ਦੇਵੀ ਅਤੇ ਵੱਡਾ ਭਰਾ ਗੁਰਪਾਲ ਸਿੰਘ ਛੱਡ ਗਿਆ ਹੈ। 21 ਸਾਲਾ ਸੁਖਵਿੰਦਰ ਸਿੰਘ ਪਰਿਵਾਰ ਵਿਚ ਸਭ ਤੋਂ ਛੋਟਾ ਸੀ ਅਤੇ ਅਜੇ ਤੱਕ ਕੁਆਰਾ ਸੀ। ਇਸ ਮੌਕੇ ਐੱਸ. ਡੀ. ਐੱਮ. ਮੁਕੇਰੀਆਂ ਅਸ਼ੋਕ ਕੁਮਾਰ ਤੋਂ ਇਲਾਵਾ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।


shivani attri

Content Editor

Related News