ਕਾਂਗਰਸ ਸ਼ਕਤੀ ਸੰਗਠਨ ਪੰਜਾਬ ਵੱਲੋਂ ਮਨਾਇਆ ਗਿਆ ਸ. ਭਗਤ ਸਿੰਘ ਦਾ ਜਨਮਦਿਨ

09/28/2017 5:01:59 PM

ਜਲੰਧਰ(ਰਾਣਾ ਭੋਗਪੁਰੀਆ)— ਕਾਂਗਰਸ ਸ਼ਕਤੀ ਸੰਗਠਨ ਪੰਜਾਬ ਦੇ ਪ੍ਰਧਾਨ ਮਨਦੀਪ ਸਿੰਘ ਮੰਨਾ, ਜਗਵੀਰ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਐੱਨ. ਐੱਸ. ਯੂ. ਆਈ. ਜ਼ਿਲਾ ਜਲੰਧਰ, ਜੋਰਾਵਰ ਸਿੰਘ ਜੋਗ ਯੂਥ ਆਗੂ ਦੀ ਅਗਵਾਈ 'ਚ ਭੋਗਪੁਰ ਦੇ ਭਗਤ ਸਿੰਘ ਚੌਂਕ ਵਿੱਚ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੀ ਮੂਰਤੀ 'ਤੇ ਹਾਰ ਪਾ ਕੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ। ਸਭ ਤੋਂ ਪਹਿਲਾਂ ਸਥਾਨਕ ਰੈਸਟ ਹਾਊਸ 'ਚ ਸੈਂਕੜੇ ਨੌਜਵਾਨ ਇਕੱਠੇ ਹੋਏ ਅਤੇ ਬਾਅਦ 'ਚ ਭਗਤ ਸਿੰਘ ਚੌਂਕ ਪਹੁੰਚੇ। ਇਥੇ ਸ. ਭਗਤ ਸਿੰਘ ਦੀ ਮੂਰਤੀ ਨੂੰ ਹਾਰ ਪਾ ਕੇ ਸ਼ਰਧਾਜਲੀ ਭੇਂਟ ਕੀਤੀ ਗਈ। ਇਸ ਮੌਕੇ 'ਤੇ ਮਨਦੀਪ ਸਿੰਘ ਨੇ ਕਿਹਾ ਕਿ ਨੌਜਾਵਾਨਾਂ ਨੂੰ ਸ. ਭਗਤ ਸਿੰਘ ਦੇ ਬਲੀਦਾਨ ਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਸਮੇਂ ਮਨਦੀਪ ਸਿੰਘ ਮੰਨਾ, ਜਗਵੀਰ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਐੱਨ. ਐੱਸ. ਯੂ. ਆਈ. ਜਲੰਧਰ, ਜੋਰਾਵਰ ਸਿੰਘ ਜੋਗ, ਹੈੱਪੀ ਭੋਗਪੁਰ, ਸਿਮਰਨ ਕੁਰੇਸ਼ੀਆਂ, ਰਮਨ, ਸੁਖਦੇਵ ਕੁਰਾਲਾ  ਆਦਿ ਯੂਥ ਦੇ ਆਗੂ ਮੌਜੂਦ ਸਨ।