ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਅਸੀ ਸਹੁੰ ਖਾਂਦੇ ਹਾਂ : ਐੱਸ.ਡੀ.ਐੱਮ. ਢਿੱਲੋਂ

03/23/2018 1:47:34 PM

ਬੁਢਲਾਡਾ (ਬਾਂਸਲ) : ਸ਼ਹੀਦ-ਏ- ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਅੱਜ ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਹੁੰ ਚੁੱਕ ਪ੍ਰਗਰਾਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਡੈਪੋ (ਨਸ਼ਾ ਮੁਕਤ ਅਫਸਰ) ਵਜੋਂ 3600 ਲੋਕਾਂ ਨੇ ਆਪਣੇ ਫਾਰਮ ਭਰਕੇ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦਾ ਪ੍ਰਣ ਲਿਆ। ਇਸ ਮੌਕੇ ਹਾਜ਼ਰ ਪਤਵੰਤੀਆਂ ਅਤੇ ਲੋਕਾਂ ਨੇ ਸਹੁੰ ਖਾਦੀ ਕਿ ਅਸੀ ਆਪਣੇ ਪਿੰਡ, ਮੁਹੱਲਾ, ਸ਼ਹਿਰ ਵਾਸੀਆਂ ਨੂੰ ਨਸ਼ੇ ਦੇ ਮਾਰੂ ਪ੍ਰਭਾਵ ਸੰਬੰਧੀ ਜਾਗਰੁਕ ਕਰਾਂਗੇ। ਇਸ ਮੌਕੇ ਡੀ.ਐੱਸ. ਪੀ. ਰਸ਼ਪਾਲ ਸਿੰਘ, ਪ੍ਰਿੰਸੀਪਲ ਕੁਲਦੀਪ ਸਿੰਘ ਬੱਲ, ਐੱਸ.ਐੱਚ.ਓ. ਬਲਵਿੰਦਰ ਸਿੰਘ ਰੋਮਾਣਾ, ਐੱਸ.ਐੱਚ.ਓ. ਅਮਨਪਾਲ ਵਿਰਕ, ਐੱਸ.ਐੱਚ.ਓ. ਪ੍ਰਿਤਪਾਲ ਸਿੰਘ, ਐੱਸ.ਐੱਚ.ਓ. ਗੁਰਦੀਪ ਸਿੰਘ, ਮਾਰਕਿਟ ਕਮੇਟੀ ਦੇ ਸਕੱਤਰ ਜੈ ਸਿੰਘ, ਸੁਪਰਡੈਂਟ ਰਾਮ ਕੁਮਾਰ ਜੈਨ, ਇੰਸਪੈਕਟਰ ਗਮਦੂਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪੰਚ, ਸਰਪੰਚ ਅਤੇ ਨੌਜਵਾਨ ਹਾਜ਼ਰ ਸਨ।