ਸੋਸ਼ਲ ਮੀਡੀਆ ''ਤੇ ਆਈ ਛੁੱਟੀ ਦੀ ਖਬਰ ਨੇ ਪਾਇਆ ਚੱਕਰਾਂ ''ਚ

03/23/2018 11:19:13 AM

ਜਲੰਧਰ (ਅਮਿਤ)— ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ 23 ਮਾਰਚ ਨੂੰ ਸੂਬਾ ਸਰਕਾਰ ਵੱਲੋਂ ਸਰਕਾਰੀ ਛੁੱਟੀ ਕਰ ਦਿੱਤੀ ਗਈ ਹੈ। ਵਟਸਐਪ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਖਬਰ ਨੇ ਵੀਰਵਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਭ ਨੂੰ ਚੱਕਰਾਂ 'ਚ ਪਾਈ ਰੱਖਿਆ। ਦੇਰ ਸ਼ਾਮ ਤੱਕ ਅਧਿਕਾਰੀਆਂ ਅਤੇ ਕਰਮਚਾਰੀਆਂ 'ਚ ਇਸ ਗੱਲ ਨੂੰ ਲੈ ਕੇ ਤਣਾਅ ਵਾਲੀ ਸਥਿਤੀ ਬਰਕਰਾਰ ਰਹੀ। ਸੂਬਾ ਸਰਕਾਰ ਨੇ 23 ਮਾਰਚ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ, ਜਾਂ ਫਿਰ ਇਹ ਇਕ ਗਲਤ ਖਬਰ ਹੈ, ਵਟਸਐਪ 'ਤੇ ਕੁਝ ਅਜਿਹੇ ਵੈਬ ਪੋਰਟਲ ਸਨ, ਜਿਨ੍ਹਾਂ ਨੇ ਸੂਬਾ ਸਰਕਾਰ ਇੰਚਾਰਜ ਦੇ ਹਵਾਲੇ ਤੋਂ ਇਹ ਖਬਰ ਚਲਾਈ ਕਿ ਕੈਪਟਨ ਅਮਰਿੰਦਰ ਸਿੰਘ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਸਾਰੇ ਸਰਕਾਰੀ ਦਫਤਰਾਂ ਦੇ ਨਾਲ-ਨਾਲ ਸਿੱਖਿਆ ਸੰਸਥਾਨਾਂ 'ਚ ਵੀ ਛੁੱਟੀ ਰਹੇਗੀ। ਕਈ ਅਧਿਕਾਰੀਆਂ ਦੇ ਫੋਨ 'ਤੇ ਸਾਰਾ ਦਿਨ ਸਿਰਫ ਇਸੇ ਗੱਲ ਦੀ ਜਾਣਕਾਰੀ ਮੰਗਣ ਵਾਲਿਆਂ ਦੇ ਫੋਨ ਆਉਂਦ ਰਹੇ ਕਿ ਛੁੱਟੀ ਦੀ ਖਬਰ ਸਹੀ ਹੈ ਜਾਂ ਗਲਤ। ਅਧਿਕਾਰੀਆਂ ਤੱਕ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਫੋਨ ਕਰਨ ਵਾਲਿਆਂ ਨੂੰ ਕੀ ਜਵਾਬ ਦਿੱਤਾ ਜਾਵੇ। ਸਭ ਤੋਂ ਬੁਰਾ ਹਾਲ ਡੀ. ਸੀ. ਦਫਤਰ 'ਚ ਦੇਖਣ ਨੂੰ ਮਿਲਿਆ ਕਿਉਂਕਿ ਪੂਰੇ ਜ਼ਿਲੇ ਤੋਂ ਡੀ. ਸੀ. ਦੇ ਸਟੈਨੋ ਅਤੇ ਪੀ. ਏ. ਨੂੰ ਲੋਕ ਲਗਾਤਾਰ ਫੋਨ ਕਰਕੇ ਸਿਰਫ ਇਹ ਹੀ ਜਾਣਕਾਰੀ ਮੰਗਦੇ ਰਹੇ ਕਿ ਛੁੱਟੀ ਹੈ ਜਾਂ ਨਹੀਂ। ਸਟੈਨੋ ਤੇ ਪੀ. ਏ. ਲਗਾਤਾਰ ਆ ਰਹੀਆਂ ਫੋਨ ਕਾਲਾਂ ਤੋਂ ਕਾਫੀ ਪਰੇਸ਼ਾਨ ਹੋ ਗਏ ਅਤੇ ਹਰ ਕਿਸੇ ਨੂੰ ਇਹੀ ਜਵਾਬ ਦਿੰਦੇ ਰਹੇ ਕਿ ਅਜੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਅਤੇ ਨਾ ਹੀ ਕੋਈ ਨੋਟੀਫਿਕੇਸ਼ਨ ਦੀ ਕਾਪੀ ਆਈ ਹੈ। ਦੇਰ ਸ਼ਾਮ ਤੱਕ ਨੂੰ ਚੰੜੀਗੜ੍ਹ ਤੋਂ ਪ੍ਰਿੰਸੀਪਲ ਸੈਕਟਰੀ ਨੂੰ ਬਾਕਾਇਦਾ ਤੌਰ 'ਤੇ ਐਲਾਨ ਕਰਨਾ ਪਿਆ, ਜਿਸ ਤੋਂ ਬਾਅਦ ਸਥਿਤੀ ਸਾਫ ਹੋਈ।