ਕੈਨੇਡਾ ਦੀ ਪਹਿਲੀ ਸਿੱਖ ਜੱਜ ਪਲਬਿੰਦਰ ਕੌਰ ਨੂੰ ਸਨਮਾਨਤ ਕਰੇਗੀ ਐੱਸ. ਜੀ. ਪੀ. ਸੀ.

06/26/2017 7:12:25 PM

ਰੋਪੜ— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੀ ਅੱਜ ਹੋਈ ਅਹਿਮ ਮੀਟਿੰਗ ਫੈਸਲਾ ਲਿਆ ਗਿਆ ਕਿ ਉਨ੍ਹਾਂ ਵੱਲੋਂ ਕੈਨੇਡਾ ਦੀ ਪਹਿਲੀ ਸਿੱਖ ਜੱਜ ਬਣੀ ਪਲਬਿੰਦਰ ਕੌਰ ਨੂੰ ਸਨਮਾਨਤ ਕੀਤਾ ਜਾਵੇਗਾ। ਇਹ ਮੀਟਿੰਗ ਐੱਸ. ਜੀ. ਪੀ. ਸੀ. ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਰੋਪੜ ਵਿਖੇ ਹੋਈ ਸੀ। 
ਦੱਸ ਦੇਈਏ ਕਿ ਕੈਨੇਡੀਅਨ ਸਿੱਖ ਵਕੀਲ ਪਲਬਿੰਦਰ ਕੌਰ ਸ਼ੇਰਗਿੱਲ ਨੂੰ 'ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ' ਦੀ ਜੱਜ ਨਿਯੁਕਤ ਕੀਤਾ ਗਿਆ ਹੈ। ਪਲਬਿੰਦਰ ਕੈਨੇਡਾ ਦੇ ਇਤਿਹਾਸ ਦੀ ਪਹਿਲੀ ਦਸਤਾਰਧਾਰੀ ਜੱਜ ਹੈ। ਉਹ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਦੀ ਰਹੀ ਹੈ ਅਤੇ ਸਿੱਖ ਭਾਈਚਾਰੇ ਦੇ ਕਈ ਖਾਸ ਮੁੱਦਿਆਂ ਦੀ ਵਕਾਲਤ ਕਰਦੀ ਰਹੀ ਹੈ। ਉਸ ਦਾ ਸੰਬੰਧ ਪੰਜਾਬ ਦੇ ਜਲੰਧਰ ਦੇ ਨਾਲ ਹੈ। ਜ਼ਿਲਾ ਜਲੰਧਰ ਦੇ ਮਸ਼ਹੂਰ ਪਿੰਡ ਰੁੜਕਾਂ ਕਲਾਂ ਵਿਖੇ ਪਲਬਿੰਦਰ ਕੌਰ 'ਤੇ ਪੇਕੇ ਹਨ, ਜਦ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਮਸ਼ਹੂਰ ਪਿੰਡ ਜਗਤਪੁਰ ਵਿਖੇ ਉਸ ਦੇ ਸਹੁਰੇ ਹਨ। ਪਲਬਿੰਦਰ ਨੇ ਕੈਨੇਡਾ 'ਚ ਜੱਜ ਬਣ ਕੇ ਆਪਣੇ ਦੋਹਾਂ ਪਰਿਵਾਰਾਂ ਅਤੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।

Kulvinder Mahi

This news is News Editor Kulvinder Mahi