ਦੇਹ ਵਪਾਰ ਦੇ ਮਾਮਲੇ ''ਚ ਗ੍ਰਿਫਤਾਰ ਵਿਦੇਸ਼ੀ ਕੁੜੀਆਂ ਜੁਡੀਸ਼ੀਅਲ ਰਿਮਾਂਡ ''ਤੇ

12/01/2017 10:09:30 AM

ਖਰੜ (ਰਣਬੀਰ) : ਸਿਟੀ ਪੁਲਸ ਵਲੋਂ ਨਿਊ ਸੰਨੀ ਇਨਕਲੇਵ ਤੋਂ ਸੈਲੂਨ ਦੀ ਆੜ 'ਚ ਦੇਹ ਵਪਾਰ ਦੇ ਧੰਦੇ ਵਿਚ ਗ੍ਰਿਫਤਾਰ ਕੀਤੀਆਂ ਗਈਆਂ ਵਿਦੇਸ਼ੀ ਲੜਕੀਆਂ ਨੂੰ ਬੀਤੇ ਦਿਨ ਖਰੜ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਦੇ ਹੁਕਮਾਂ ਉਤੇ ਕਰੀਨਾ, ਮੋਹਿਰਾ ਰਸ਼ੀਅਨ, ਨਸੀਬਾ ਯੂਕਰੇਨ ਤੇ ਮਕਬੂਲ ਨੂੰ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ, ਜਦਕਿ ਸਲੂਨ ਦੇ ਮਾਲਕ ਬੌਬੀ (ਗੇਅ) ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਥਾਣਾ ਸਿਟੀ ਇੰਚਾਰਜ ਰਾਜੇਸ਼ ਹਸਤੀਰ ਨੇ ਦੱਸਿਆ ਕਿ ਪੁਲਸ ਵਲੋਂ ਅਦਾਲਤ ਵਿਚ ਕਰੀਨਾ ਤੇ ਮੋਹਿਰਾ ਰਸ਼ੀਅਨ, ਨਸੀਬਾ ਯੂਕਰੇਨ, ਮਕਬੂਲ ਨੂੰ ਨਿਆਇਕ ਹਿਰਾਸਤ ਵਿਚ ਭੇਜਣ ਦੀ ਅਪੀਲ ਕੀਤੀ ਗਈ ਸੀ, ਜਦੋਂਕਿ ਸਲੂਨ ਦੇ ਮਾਲਕ ਬੌਬੀ ਲਈ 2 ਦਿਨ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ ਗਈ ਗਈ ਸੀ ਤਾਂ ਜੋ ਉਸ ਕੋਲੋਂ ਦੇਹ ਵਪਾਰ ਨਾਲ ਸਬੰਧਤ ਹੋਰ ਲੋੜੀਂਦਾ ਸਾਮਾਨ ਬਰਾਮਦ ਕੀਤਾ ਜਾ ਸਕੇ।