ਗੜ੍ਹਸ਼ੰਕਰ ''ਚ ਸੈਕਸ ਰੈਕੇਟ ਦਾ ਪਰਦਾਫ਼ਾਸ਼, 6 ਔਰਤਾਂ ਸਣੇ 11 ਵਿਅਕਤੀ ਇਤਰਾਜ਼ਯੋਗ ਹਾਲਾਤ ''ਚ ਗ੍ਰਿਫ਼ਤਾਰ

02/07/2024 6:46:46 PM

ਗੜ੍ਹਸ਼ੰਕਰ (ਸੰਜੀਵ)- ਗੜ੍ਹਸ਼ੰਕਰ ਪੁਲਸ ਵੱਲੋਂ ਸ਼ਹਿਰ ਵਿੱਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਪੁਲਸ ਨੇ ਸੈਕਸ ਰੈਕੇਟ ਦੇ ਧੰਦੇ ਵਿਚ ਸ਼ਾਮਲ 6 ਔਰਤਾਂ ਸਮੇਤ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਗੜ੍ਹਸ਼ੰਕਰ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਇੰਸਪੈਕਟਰ ਕੁਲਦੀਪ ਸਿੰਘ ਨੇ ਪੁਲਸ ਨਾਲ ਸ਼ਹਿਰ ਦੇ ਬੰਗਾ ਚੌਂਕ ਨਾਕੇਬੰਦੀ ਕੀਤੀ ਹੋਈ ਸੀ।

ਇਸੇ ਦੌਰਾਨ ਮੁੱਖਬਰ ਨੇ ਇਤਲਾਹ ਦਿੱਤੀ ਕਿ ਰਜੇਸ਼ਵਰ ਸਿੰਘ ਉਰਫ਼ ਰੋਕੀ ਪੁੱਤਰ ਕੁਲਦੀਪ ਸਿੰਘ ਵਾਸੀ ਗਤਸੰਕਰ ਆਪਣੇ ਘਰ ਵਿੱਚ ਮਨਜੀਤ ਕੌਰ ਉਰਫ਼ ਰਮਾ ਪਤਨੀ ਹਰਮੇਸ਼ ਕੁਮਾਰ ਵਾਸੀ ਮੁਬਾਰਕਪੁਰ ਨਾਲ ਰਲ ਕੇ ਨਾਜਾਇਜ਼ ਧੰਦਾ (ਚੱਕਲਾ) ਚਲਾ ਰਹੇ ਹਨ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਉਸ ਦੇ ਘਰ ਵਿੱਚ ਕਾਫ਼ੀ ਮਰਦ ਅਤੇ ਔਰਤਾਂ ਇਤਰਾਜ਼ਯੋਗ ਹਾਲਾਤ ਵਿੱਚ ਮਿਲ ਸਕਦੇ ਹਨ। ਸੂਚਨਾ ਮਿਲਣ ਤੋਂ ਬਾਅਦ ਲੇਡੀਜ਼ ਪੁਲਸ ਦੀ ਸਹਾਇਤਾ ਨਾਲ ਉਕਤ ਘਰ 'ਤੇ ਰੇਡ ਕੀਤੀ ਗਈ ਤਾਂ ਉਥੋਂ 6 ਔਰਤਾਂ ਸਮੇਤ 11 ਵਿਅਕਤੀ ਇਤਜ਼ਾਰਯੋਗ ਹਾਲਾਤ ਵਿੱਚ ਪਾਏ ਗਏ। ਪੁਲਸ ਨੇ ਮੌਕੇ 'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। 

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਰੂਹ ਕੰਬਾਊ ਘਟਨਾ, ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰੀ ਮਹਿਲਾ, ਖੋਲ੍ਹੀ ਖੋਪੜੀ ਤੇ ਕੱਢੀਆਂ ਅੱਖਾਂ

ਫੜੇ ਗਏ ਵਿਅਕਤੀਆਂ ਦੀ ਪਛਾਣ ਰਜੇਸ਼ਵਰ ਸਿੰਘ ਪੁੱਤਰ ਕੁਲਦੀਪ ਸਿੰਘ, ਸਾਗਰ ਮੁਹੰਮਦ ਪੁੱਤਰ ਬੂਟਾ ਖਾਂ, ਰਾਣੀ ਪਤਨੀ ਸੁਖਦੇਵ, ਗੁਰਮੀਤ ਕੌਰ ਪਤਨੀ ਅਮਗਰੇਜ ਸਿੰਘ, ਪੂਜਾ ਪਤਨੀ ਸਾਹਿਲ, ਮੀਨੂੰ ਪਤਨੀ ਰਣਜੀਤ ਸਿੰਘ ਵਾਸੀ ਗੜ੍ਹਸ਼ੰਕਰ, ਸਤਿੰਦਰ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਡਾਨਸੀਵਾਲ, ਸੋਰਵ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਮੋਤੀਆ, ਪਵਨ ਬਾਲੀ ਪੁੱਤਰ ਧਰਮ ਪਾਲ ਵਾਸੀ ਮੁਬਾਰਕਪੁਰ, ਮਨਜੀਤ ਕੌਰ ਉਰਫ਼ ਰਮਾ ਪਤਨੀ ਹਰਮੇਸ਼ ਕੁਮਾਰ ਵਾਸੀ ਮੁਬਾਰਕਪੁਰ, ਸੁੱਖੀ ਪਤਨੀ ਅਸ਼ੋਕ ਕੁਮਾਰ ਵਾਸੀ ਸਤਨੌਰ ਵਜੋਂ ਹੋਈ ਹੈ। ਐੱਸ. ਐੱਚ. ਓ. ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਸਸਤੀ ਦਾਲ ਤੇ ਆਟੇ ਤੋਂ ਬਾਅਦ ਹੁਣ ਜਲੰਧਰ ਦੀ ਇਸ ਮੰਡੀ 'ਚ ਮਿਲ ਰਹੇ ਸਸਤੇ ਚੌਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

shivani attri

This news is Content Editor shivani attri