ਪੁਲਸ ਨੇ ਕੀਤਾ ਜਿਸਮ ਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼, ਪਤੀ-ਪਤਨੀ ਸਮੇਤ ਕੁੜੀਆਂ ਨੂੰ ਕੀਤਾ ਰੰਗੇ ਹੱਥੀਂ ਕਾਬੂ

09/07/2017 7:03:26 PM

ਨਵਾਂਸ਼ਹਿਰ(ਤ੍ਰਿਪਾਠੀ)— ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਜਿਸਮ ਫਰੋਸ਼ੀ (ਸੈਕਸ ਰੈਕੇਟ) ਦਾ ਧੰਦਾ ਕਰਨ ਦੇ ਦੋਸ਼ 'ਚ ਔਰਤ, ਉਸ ਦੇ ਪਤੀ ਅਤੇ ਜਿਸਮ ਫਰੋਸ਼ੀ ਲਈ ਪਰੋਸੀਆਂ ਜਾਣ ਵਾਲੀਆਂ ਅੱਧੀ ਦਰਜ਼ਨ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਇੰਸਪੈਕਟਰ ਰਾਜਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਸਥਾਨਕ ਚੰਡੀਗੜ੍ਹ ਚੌਕ 'ਚ ਮੌਜੂਦ ਸੀ ਕਿ ਪੁਲਸ ਦੇ ਇਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੁਲਦੀਪ ਕੌਰ ਵਾਸੀ ਗੁਰੂ ਤੇਗਬਹਾਦਰ ਨਗਰ ਨੇ ਰਣਜੀਤ ਸਿੰਘ ਉਰਫ ਲੱਕੀ ਪੁੱਤਰ ਰਸ਼ਪਾਲ ਸਿੰਘ ਨੂੰ ਆਪਣਾ ਪਤੀ ਬਣਾ ਕੇ ਆਪਣੇ ਘਰ 'ਚ ਰੱਖਿਆ ਹੋਇਆ ਹੈ ਅਤੇ ਵੀਨਾ ਰਾਣੀ ਵਾਸੀ ਦੁਰਗਾਪੁਰ ਰੋਡ ਆਪਣੇ-ਆਪਣੇ ਘਰਾਂ 'ਚ ਗਾਹਕਾਂ ਨੂੰ ਬੁਲਾ ਕੇ ਜਿਸਮ ਫਰੋਸ਼ੀ ਦਾ ਧੰਦਾ ਚਲਾ ਰਹੀ ਹੈ। 
ਐੱਸ.ਐੱਚ.ਓ. ਨੇ ਦੱਸਿਆ ਪÎ੍ਰਾਪਤ ਜਾਣਕਾਰੀ ਅਨੁਸਾਰ ਉਕਤ ਔਰਤ ਪ੍ਰਤੀ ਗਾਹਕ 500 ਰੁਪਏ ਦਲਾਲੀ ਲੈਂਦੀ ਸੀ ਜਦੋਕਿ 500 ਰੁਪਏ ਦੀ ਰਾਸ਼ੀ ਜਿਸਮ ਫਰੋਸ਼ੀ ਲਈ ਪਰੋਸੀਆਂ ਜਾਣ ਵਾਲੀਆਂ ਲੜਕੀਆਂ ਨੂੰ ਦਿੰਦੀ ਸੀ। ਉਨ੍ਹਾਂ ਨੇ ਦੱਸਿਆ ਕਿ ਉਕਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਜਾਅਲੀ ਗਾਹਕ ਬਣਾ ਕੇ ਉਕਤ ਜਿਸਮ ਫਰੋਸ਼ੀ ਦੇ ਅੱਡੇ 'ਤੇ ਰੇਡ ਕਰਕੇ ਸੰਚਾਲਿਕਾ ਕੁਲਦੀਪ ਕੌਰ, ਉਸ ਦਾ ਕਥਿਤ ਪਤੀ ਰਣਜੀਤ ਸਿੰਘ ਅਤੇ ਸੰਚਾਲਿਕਾ ਵੀਨਾ ਰਾਣੀ ਦੇ ਇਲਾਵਾ ਜਿਸਮ ਫਰੋਸ਼ੀ ਦੇ ਧੰਦੇ 'ਚ ਲਿਆਉਂਦੀਆਂ ਗਈਆਂ ਲੜਕੀਆਂ, ਜਿਸ 'ਚ ਕੋਮਲ ਵਾਸੀ ਸਲੋਹ, ਦੀਪਿਕਾ ਵਾਸੀ ਪਿੰਡ ਕੱਟਾ ਨੁਰਪੂਰ ਬੇਦੀ ਹਾਲ ਵਾਸੀ ਨਵਾਂਸ਼ਹਿਰ, ਗੌਰੀ ਵਾਸੀ ਮਹਿਤਾਬਪੁਰ ਥਾਣਾ ਗੜ੍ਹਸ਼ੰਕਰ (ਜ਼ਿਲਾ ਹੁਸ਼ਿਆਰਪੁਰ), ਨਿੰਮੋ ਵਾਸੀ ਜਲੋਵਾਲ ਜ਼ਿਲਾ ਫਿਰੋਜ਼ਪੁਰ ਹਾਲ ਵਾਸੀ ਬੰਗਾ, ਕੋਸ਼ਲਿਆ ਵਾਸੀ ਦੁਰਗਾਪੁਰ, ਸੁਮਿਤਰਾ ਵਾਸੀ ਬਿਹਾਰ ਹਾਲ ਵਾਸੀ ਦੁਰਗਾਪੁਰ (ਸਾਰੇ ਕਾਲਪਨਿਕ ਨਾਂ) ਅਤੇ ਰਣਜੀਤ ਸਿੰਘ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਰਾਜਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।